02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਲੇਸਮੈਂਟ ਕੈਂਪ ਤੇ ਸਵੈ-ਰੋਜ਼ਗਾਰ ਕੈਂਪ 5 ਨੂੰ - ਰਮਨਦੀਪ ਕੌਰ

ਹੁਸ਼ਿਆਰਪੁਰ, 1 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕੈਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ 5 ਅਕਤੂਬਰ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਫ਼ਤਰ ਦੇ ਨਜ਼ਦੀਕ, ਖ਼ਾਲਸਾ ਕਾਲਜ ਦੇ ਸਾਹਮਣੇ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿਚ ਕੁਆਂਟਮ ਪੇਪਰ ਮਿੱਲ ਸੈਲਾ, ਜੀ.

Ad Position 21
No active advertisement
ਅਜੀਤ ਡੈਸਕ 02-10-2026
ਹੁਸ਼ਿਆਰਪੁਰ, 1 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕੈਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ 5 ਅਕਤੂਬਰ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਫ਼ਤਰ ਦੇ ਨਜ਼ਦੀਕ, ਖ਼ਾਲਸਾ ਕਾਲਜ ਦੇ ਸਾਹਮਣੇ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿਚ ਕੁਆਂਟਮ ਪੇਪਰ ਮਿੱਲ ਸੈਲਾ, ਜੀ.ਐਨ.ਏ. ਫ਼ੈਕਟਰੀ ਮੇਹਟੀਆਣਾ, ਡੀ-ਮਾਰਟ ਨਵਾਂਸ਼ਹਿਰ, ਅਜਾਈਲ ਹਰਬਲ ਅਤੇ ਚੈੱਕਮੇਟ ਸਕਿਉਰਿਟੀ ਕੰਪਨੀ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿਚ ਇਨ੍ਹਾਂ ਕੰਪਨੀਆਂ ਵੱਲੋਂ ਘੱਟੋ-ਘੱਟ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਪਾਸ ਤੇ ਆਈ.ਟੀ.ਆਈ. (ਫਿਟਰ, ਇਲੈੱਕਟ੍ਰੀਸ਼ਨ ਤੇ ਇੰਸਟਰੂਮੈਂਟੇਸ਼ਨ ਟਰੇਡਜ਼) ਪਾਸ ਪ੍ਰਾਰਥੀਆਂ ਦੀ ਹੈਲਪਰ, ਟੇਲਰ, ਮਸ਼ੀਨ ਓਪਰੇਟਰ, ਸੇਲਜ਼ ਐਡਵਾਈਜ਼ਰ, ਸੇਲਜ਼ ਤੇ ਟੈਕਨੀਸ਼ੀਅਨ, ਰੀਲੇਸ਼ਨਸ਼ਿਪ ਮੈਨੇਜਰ, ਵੈਲਨੈੱਸ ਐਡਵਾਈਜ਼ਰ, ਪੈੱਕਰ, ਕੈਸ਼ੀਅਰ, ਸੇਲਜ਼ ਐਸੋਸ਼ੀਏਟਸ, ਟੀਚਰ ਤੇ ਸਕਿਊਰਿਟੀ ਗਾਰਡ ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ ਨੂੰ 10000-25000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਦੇ ਲਈ ਉਮੀਦਵਾਰ ਦੀ ਉਮਰ ਹੱਦ 18 ਤੋਂ 35 ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਏ. ਦੂਜੇ ਸਮੈਸਟਰ ਦੇ ਨਤੀਜੇ ’ਚ ਸ੍ਰਿਸ਼ਟੀ ਵਲੋਂ ’ਵਰਸਿਟੀ ’ਚੋਂ ਪੰਜਵਾਂ ਸਥਾਨ ਹਾਸਿਲ ਅਗਲੀ ਖ਼ਬਰ ਗੁਰਿੰਦਰ ਸਿੰਘ ਗੋਲਡੀ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਦੇ ਅਬਜ਼ਰਵਰ ਬਣੇ
Ad Position 24