ਮਾਲੀ ਜਗਤਾਰ ਸਿੰਘ ਦੀ ਸੇਵਾਮੁਕਤੀ ’ਤੇ ਸਨਮਾਨ ਸਮਾਗਮ
ਮਾਹਿਲਪੁਰ, 1 ਅਕਤੂਬਰ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਵਿਖੇ ਲਗਪਗ 24 ਸਾਲਾਂ ਦੀ ਬੇਦਾਗ਼ ਅਤੇ ਸਮਰਪਿਤ ਸੇਵਾ ਨਿਭਾਉਣ ਮਾਲੀ ਜਗਤਾਰ ਸਿੰਘ ਸੇਵਾ ਮੁਕਤੀ ਮੌਕੇ ਸਾਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਉਸ ਮੌਕੇ ਪ੍ਰਿੰ.
ਮਾਹਿਲਪੁਰ, 1 ਅਕਤੂਬਰ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਵਿਖੇ ਲਗਪਗ 24 ਸਾਲਾਂ ਦੀ ਬੇਦਾਗ਼ ਅਤੇ ਸਮਰਪਿਤ ਸੇਵਾ ਨਿਭਾਉਣ ਮਾਲੀ ਜਗਤਾਰ ਸਿੰਘ ਸੇਵਾ ਮੁਕਤੀ ਮੌਕੇ ਸਾਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਉਸ ਮੌਕੇ ਪ੍ਰਿੰ. ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੰਬੀ ਸੇਵਾ ਦੌਰਾਨ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਸਕੂਲ ਦੀ ਸੇਵਾ ਕੀਤੀ ਤੇ ਆਪਣੇ ਨਿਮਰ ਸੁਭਾਅ, ਪਿਆਰ ਭਰੇ ਵਿਵਹਾਰ ਅਤੇ ਸਮਰਪਿਤ ਸੇਵਾ ਸਦਕਾ ਉਨ੍ਹਾਂ ਨੇ ਅਧਿਆਪਕਾਂ ਅਤੇ ਪ੍ਰਿੰਸੀਪਲ ਮੈਡਮ ਦੇ ਦਿਲਾਂ ਵਿਚ ਇੱਕ ਖ਼ਾਸ ਸਥਾਨ ਬਣਾਇਆ। ਸੇਵਾਮੁਕਤੀ ਦੇ ਇਸ ਭਾਵੁਕ ਮੌਕੇ ‘ਤੇ ਕੁੱਝ ਅਧਿਆਪਕ ਉਨ੍ਹਾਂ ਨਾਲ ਬਿਤਾਏ ਸਾਲਾਂ ਅਤੇ ਯਾਦਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਇਸ ਮੌਕੇ ਸਮੂਹ ਸਟਾਫ਼ ਵਲੋਂ ਜਗਤਾਰ ਸਿੰਘ ਦੀਆਂ ਲੰਬੀਆਂ ਅਤੇ ਬੇਦਾਗ਼ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ਼ ਵਲੋਂ ਜਗਤਾਰ ਸਿੰਘ ਨੂੰ ਸੇਵਾਮੁਕਤੀ ਉਪਰੰਤ ਜੀਵਨ ਲਈ ਚੰਗੀ ਸਿਹਤ, ਤੰਦਰੁਸਤੀ, ਖ਼ੁਸ਼ਹਾਲੀ ਅਤੇ ਸਨਮਾਨ ਭਰਿਆ ਜੀਵਨ ਬਤੀਤ ਕਰਨ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ઠ ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।