03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਾਕਟਰ ਅਨੁਜ ਚੋਪੜਾ ਨੂੰ ਐਮ. ਸੀ. ਐੱਚ. ਯੂਰੋਲੋਜੀ ਵਿਚ ਸੀਟ ਮਿਲਣ ’ਤੇ ਇਲਾਕੇ ਵਿਚ ਖ਼ੁਸ਼ੀ

ਦਸੂਹਾ, 2 ਅਕਤੂਬਰ (ਕੌਸ਼ਲ)-ਦਸੂਹਾ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਡਾਕਟਰ ਅਨੁਜ ਚੋਪੜਾ ਨੂੰ ਐਮ. ਸੀ.

Ad Position 21
No active advertisement
ਅਜੀਤ ਡੈਸਕ 03-10-2026
ਦਸੂਹਾ, 2 ਅਕਤੂਬਰ (ਕੌਸ਼ਲ)-ਦਸੂਹਾ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਡਾਕਟਰ ਅਨੁਜ ਚੋਪੜਾ ਨੂੰ ਐਮ. ਸੀ. ਐੱਚ. ਯੂਰੋਲੋਜੀ ਵਿਭਾਗ ਵਿਚ ਸੀਟ ਮਿਲੀ ਹੈ। ਦੱਸਣਯੋਗ ਹੈ ਕਿ ਡਾਕਟਰ ਅਨੁਜ ਚੋਪੜਾ ਦਸੂਹਾ ਇਲਾਕੇ ਨਾਲ ਸੰਬੰਧਿਤ ਐਮ. ਸੀ. ਐੱਚ. ਯੂਰੋਲੋਜੀ ਵਿਭਾਗ ਵਿਚ ਪਹੁੰਚਣ ਵਾਲੇ ਪਹਿਲੇ ਡਾਕਟਰ ਹੋਣਗੇ। ਡਾਕਟਰ ਅਨੁਜ ਚੋਪੜਾ ਦਾ ਪਰਿਵਾਰ ਲੰਮੇ ਸਮੇਂ ਤੋਂ ਦਸੂਹਾ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਦਾਦਾ ਸਵ. ਡਾ. ਆਰ. ਕੇ. ਚੋਪੜਾ ਅਤੇ ਦਾਦੀ ਸਵ. ਅੰਮ੍ਰਿਤ ਵਰਸਾ ਚੋਪੜਾ ਨੇ ਲੰਮਾ ਸਮਾਂ ਦਸੂਹਾ ਦੇ ਲੋਕਾਂ ਦੀ ਸਿਹਤ ਖੇਤਰ ਵਿਚ ਸੇਵਾ ਕੀਤੀ। ਇਸੇ ਸੇਵਾ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਡਾਕਟਰ ਅਨੁਜ ਚੋਪੜਾ ਦੇ ਪਿਤਾ ਡਾ. ਅਜੇ ਚੋਪੜਾ ਈ. ਐਨ. ਟੀ. ਖੇਤਰ ਵਿਚ ਅਤੇ ਮਾਤਾ ਮੋਨਿਕਾ ਚੋਪੜਾ ਗਾਇਨੀ ਖੇਤਰ ’ਚ ਚੋਪੜਾ ਹਸਪਤਾਲ ਰਾਹੀਂ ਲੋਕਾਂ ਨੂੰ ਆਪਣੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸੇ ਤਰ੍ਹਾਂ ਡਾ. ਅਨੁਜ ਚੋਪੜਾ ਦੀ ਪਤਨੀ ਡਾ. ਨਵਜੋਤ ਕੌਰ ਚੋਪੜਾ ਵੀ ਗਾਇਨੀ ਖੇਤਰ ਵਿਚ ਚੋਪੜਾ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਵੱਡੇ ਭਰਾ ਡਾ. ਸੁਭੰਕਰ ਚੋਪੜਾ ਐਮ. ਐੱਸ. ਔਰਥੋਪੈਡਿਕਸ ਕਰਕੇ ਇਲਾਕੇ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ। ਇਸ ਤਰ੍ਹਾਂ ਚੋਪੜਾ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵਲੋਂ ਸਿਹਤ ਸੇਵਾ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਡਾ. ਅਨੁਜ ਚੋਪੜਾ ਵਲੋਂ ਐਮ. ਸੀ. ਐੱਚ. ਯੂਰੋਲੋਜੀ ਦੀ ਉੱਚ ਵਿਸ਼ੇਸ਼ਤਾ ਵੱਲ ਕਦਮ ਵਧਾਉਣਾ ਇਸ ਸੇਵਾ ਪਰੰਪਰਾ ਨੂੰ ਹੋਰ ਅੱਗੇ ਲਿਜਾਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟ ਕੀਤੀ ਗਈ ਕਿ ਡਾ. ਅਨੁਜ ਚੋਪੜਾ ਭਵਿੱਖ ਵਿਚ ਵੀ ਆਪਣੀ ਵਿਸ਼ੇਸ਼ ਮੁਹਾਰਤ ਰਾਹੀਂ ਲੋਕਾਂ ਦੀ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਡਾਕਟਰ ਅਸੀਸ ਸ਼ਰਮਾ ਐਮ. ਸੀ. ਐਚ. ਪੇਟ ਦੇ ਰੋਗ (ਫੋਟੀਸ ਹਸਪਤਾਲ) ਨੇ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਰਜਨੀ ਬਾਲਾ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਸਮਾਗਮ ਅਗਲੀ ਖ਼ਬਰ ਸੁਹਾਨੀ ਵਲੋਂ ਬੀ. ਏ. ਸਮੈਸਟਰ ਦੂਜਾ ਦੇ ਨਤੀਜੇ ’ਚ ਜ਼ਿਲ੍ਹੇ ’ਚੋਂ ਦੂਜਾ ਸਥਾਨ ਹਾਸਿਲ
Ad Position 24