03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰਜਨੀ ਬਾਲਾ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਸਮਾਗਮ

ਗੜ੍ਹਦੀਵਾਲਾ, 2 ਅਕਤੂਬਰ (ਚੱਗਰ)-ਡੀ. ਏ.

Ad Position 21
No active advertisement
ਅਜੀਤ ਡੈਸਕ 03-10-2026
ਗੜ੍ਹਦੀਵਾਲਾ, 2 ਅਕਤੂਬਰ (ਚੱਗਰ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਲਗਪਗ 29 ਸਾਲ ਬਤੌਰ ਅਧਿਆਪਕਾ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਮੈਡਮ ਰਜਨੀ ਬਾਲਾ ਲਈ ਸਕੂਲ ਦੇ ਪ੍ਰਿੰਸੀਪਲ ਸੁਨੀਲ ਦੱਤ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ, ਜਿਸ ’ਚ ਡੀ. ਏ. ਵੀ. ਸੰਸਥਾ ਦੇ ਮੈਂਬਰ ਤੇ ਸਮਾਜ ਸੇਵਕ ਦੀਪਕ ਜੈਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਰਜਨੀ ਬਾਲਾ ਨੇ ਸਕੂਲ ਨੂੰ 21,000 ਰੁਪਏ ਦੀ ਰਾਸ਼ੀ ਭੇਟ ਕੀਤੀ ਅਤੇ ਸਕੂਲ ਦੇ ਸਹਾਇਕ ਸਟਾਫ਼ ਨੂੰ ਸਨਮਾਨ-ਰਾਸ਼ੀ ਵੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਸਮਾਗਮ ਦੀ ਸਮਾਪਤੀ ‘ਤੇ ਰਜਨੀ ਬਾਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਜਨੀ ਬਾਲਾ ਦੇ ਪਤੀ ਗੋਪਾਲ ਕ੍ਰਿਸ਼ਨਾ, ਧੀ ਸਾਕਸ਼ੀ ਅਤੇ ਪੁੱਤਰ ਲਕਸ਼ਯ ਰਖਰਾ ਤੋਂ ਇਲਾਵਾ ਪਵਨ ਕੁਮਾਰ, ਅਸ਼ੋਕ ਕੁਮਾਰ, ਸੰਦੀਪ ਕੁਮਾਰ, ਗਗਨ ਫਰਵਾਹਾ, ਮਨਕਿਰਨ, ਰੀਨਾ, ਅਮੀਸ਼ਾ, ਰਜਨੀ, ਰੇਖਾ, ਸ਼ਵੇਤਾ, ਕਮਲੇਸ਼, ਸੰਤੋਸ਼, ਹਰਮਿੰਦਰ, ਸ਼ਰਨਜੀਤ, ਜੈਸਮੀਨ, ਸਿਮਰਨਜੀਤ, ਪ੍ਰਿਅੰਕਾ, ਅਮਨਦੀਪ, ਸਿਮੀ ਤੇ ਸੁਨੀਤਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 251 ਮੈਂਬਰੀ ਸਿੱਖ ਜਥਾ 11 ਨੂੰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗਾ ਬੇਨਤੀ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਜਵਾਬ... ਅਗਲੀ ਖ਼ਬਰ ਡਾਕਟਰ ਅਨੁਜ ਚੋਪੜਾ ਨੂੰ ਐਮ. ਸੀ. ਐੱਚ. ਯੂਰੋਲੋਜੀ ਵਿਚ ਸੀਟ ਮਿਲਣ ’ਤੇ ਇਲਾਕੇ ਵਿਚ ਖ਼ੁਸ਼ੀ
Ad Position 24