03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜੀ. ਜੀ. ਪੀ. ਐੱਸ. ਨੈਣੋਵਾਲ ਵੈਦ ਨੇ ਗਲੋਬਲ ਯੂਥ ਪੀਸ ਫੈਸਟ-2026 ’ ਚ ਹਾਸਿਲ ਕੀਤਾ ਪਹਿਲਾ ਸਥਾਨ

ਅੱਡਾ ਸਰਾਂ, 2 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਨੇ ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਚੰਡੀਗੜ੍ਹ ਵਿਖੇ ਕਰਵਾਏ 19ਵੇਂ ਗਲੋਬਲ ਯੂਥ ਪੀਸ ਫੈਸਟ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਕਲਾਸ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀਆਂ ਸਵਜੋਤ ਸਿੰਘ ਢਿੱਲੋਂ, ਵਨੀਤ ਸਾਹੀ, ਅਰਮਨਜੀਤ ਕੌਰ, ਕਸ਼ਦੀਪ ਕੌਰ ਤੇ ਜਸਲੀਨ ਕੌਰ ਨੇ ‘ਸਵਰਾਜ ਸ਼ਕਤੀ’ ਵਿਸ਼ੇ ’ਤੇ ਆਪਣਾ ਪ੍ਰੇਰਣਾਦਾਇਕ ਪ੍ਰਾਜੈਕਟ ਪੇਸ਼ ਕੀਤਾ।

Ad Position 21
No active advertisement
ਅਜੀਤ ਡੈਸਕ 03-10-2026
ਅੱਡਾ ਸਰਾਂ, 2 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਨੇ ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਚੰਡੀਗੜ੍ਹ ਵਿਖੇ ਕਰਵਾਏ 19ਵੇਂ ਗਲੋਬਲ ਯੂਥ ਪੀਸ ਫੈਸਟ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਕਲਾਸ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀਆਂ ਸਵਜੋਤ ਸਿੰਘ ਢਿੱਲੋਂ, ਵਨੀਤ ਸਾਹੀ, ਅਰਮਨਜੀਤ ਕੌਰ, ਕਸ਼ਦੀਪ ਕੌਰ ਤੇ ਜਸਲੀਨ ਕੌਰ ਨੇ ‘ਸਵਰਾਜ ਸ਼ਕਤੀ’ ਵਿਸ਼ੇ ’ਤੇ ਆਪਣਾ ਪ੍ਰੇਰਣਾਦਾਇਕ ਪ੍ਰਾਜੈਕਟ ਪੇਸ਼ ਕੀਤਾ। ਇਹ ਪ੍ਰਾਜੈਕਟ ਮਹਾਤਮਾ ਗਾਂਧੀ ਦੇ ਆਦਰਸ਼ਾਂ, ਆਤਮ-ਨਿਰਭਰਤਾ ਤੇ ਸ਼ਾਂਤੀ ਦੀ ਭਾਵਨਾ ’ਤੇ ਆਧਾਰਿਤ ਸੀ। ਇਸ ਪ੍ਰਾਜੈਕਟ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਪਿੰਕੀ ਠਾਕੁਰ, ਮੈਡਮ ਨਵਪ੍ਰੀਤ ਕੌਰ ਤੇ ਪ੍ਰਦੀਪ ਸਿੰਘ ਵਲੋਂ ਮਾਰਗ-ਦਰਸ਼ਨ ਦਿੱਤਾ ਗਿਆ। ਪ੍ਰਿੰ. ਹਰਜੀਤ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਵਾਈਸ ਪ੍ਰੈਜ਼ੀਡੈਂਟ ਬਲਬੀਰ ਸਿੰਘ ਤੱਗੜ, ਸਕੱਤਰ ਸੁਰਿੰਦਰਪਾਲ ਸਿੰਘ ਤੇ ਕਮੇਟੀ ਮੈਂਬਰ ਜੇ. ਐੱਸ. ਸੰਧੂ, ਰਾਜਵਿੰਦਰ ਢਿੱਲੋਂ ਤੇ ਮੋਹਨਰੂਪਰਾਏ ਨੇ ਵਿਦਿਆਰਥੀਆਂ, ਮਾਰਗ-ਦਰਸ਼ਕ ਅਧਿਆਪਕਾਂ ਅਤੇ ਸਮੂਹ ਸਕੂਲ ਸਟਾਫ਼ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡਾ. ਅਜੇ ਬੱਗਾ ਸੈਂਚੂਰੀਅਨ ਬਲੱਡ ਡੋਨਰ ਨੂੰ ਮਿਲੇਗਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਅਗਲੀ ਖ਼ਬਰ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਦੇ ਆਦਰਸ਼ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ-ਗਿਲਜੀਆਂ
Ad Position 24