03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਭਿਨਵ ਸ਼ੂਟਿੰਗ ਅਕੈਡਮੀ ਦਸੂਹਾ ਦੇ ਨਿਸ਼ਾਨੇਬਾਜ਼ਾਂ ਨੇ ਖੇਡਾਂ ਵਤਨ ਪੰਜਾਬ ਦੀਆਂ-2026 ਵਿਚ ਜਿੱਤੇ 11 ਤਗਮੇ

ਦਸੂਹਾ, 2 ਅਕਤੂਬਰ (ਕੌਸ਼ਲ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਵਾਰੀਅਰਜ਼ ਅਕੈਡਮੀ ਭੰਗਾਲਾ ਵਿਖੇ ਕਰਵਾਏ ਨਿਸ਼ਾਨੇਬਾਜ਼ੀ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਅਭਿਨਵ ਸ਼ੂਟਿੰਗ ਅਕੈਡਮੀ ਦਸੂਹਾ ਦੇ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 11 ਤਗਮੇ ਹਾਸਿਲ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ’ਚ 8 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦਾ ਤਗਮੇ ਸ਼ਾਮਿਲ ਹੈ।

Ad Position 21
No active advertisement
ਅਜੀਤ ਡੈਸਕ 03-10-2026
ਦਸੂਹਾ, 2 ਅਕਤੂਬਰ (ਕੌਸ਼ਲ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਵਾਰੀਅਰਜ਼ ਅਕੈਡਮੀ ਭੰਗਾਲਾ ਵਿਖੇ ਕਰਵਾਏ ਨਿਸ਼ਾਨੇਬਾਜ਼ੀ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਅਭਿਨਵ ਸ਼ੂਟਿੰਗ ਅਕੈਡਮੀ ਦਸੂਹਾ ਦੇ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 11 ਤਗਮੇ ਹਾਸਿਲ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ’ਚ 8 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦਾ ਤਗਮੇ ਸ਼ਾਮਿਲ ਹੈ। ਅਕੈਡਮੀ ਦੇ ਕੋਚ ਤੇ ਡਾਇਰੈਕਟਰ ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿਚ ਅਕੈਡਮੀ ਦੇ ਖਿਡਾਰੀਆਂ ਨੇ ਆਪਣੀ ਖੇਡ-ਕਲਾ ਅਤੇ ਨਿਸ਼ਾਨੇਬਾਜ਼ੀ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿਚ ਸਮਾਇਰਾ ਭਾਟੀਆ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ। ਅੰਡਰ-17 ਵਰਗ ਵਿਚ ਦੀਪ ਇੰਦਰ ਸਿੰਘ ਨੇ ਸੋਨੇ ਦਾ, ਅਰਮਾਨ ਸਿੰਘ ਕਾਜਲ ਨੇ ਚਾਂਦੀ ਦਾ, ਜਦਕਿ ਨਵਜੋਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਵਰਗ ਵਿਚ ਲੜਕੀਆਂ ਦੇ ਮੁਕਾਬਲੇ ਵਿਚ ਹਰਨੂਰ ਕੌਰ ਨੇ ਸੋਨੇ ਤੇ ਚਾਹਤ ਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਅੰਡਰ-17 ਲੜਕਿਆਂ ਦੇ ਆਈ. ਐੱਸ. ਐੱਸ. ਐੱਫ. ਵਰਗ ਵਿਚ ਲਕਸ਼ੇ ਟੰਡਨ ਨੇ ਸੋਨੇ ਦਾ ਤਗਮਾ ਜਿੱਤਿਆ। ਅੰਡਰ-21 ਲੜਕਿਆਂ ਦੇ ਆਈ. ਐੱਸ. ਐੱਸ. ਐੱਫ. ਵਰਗ ਵਿਚ ਦਿਸ਼ਾਂਤ ਠਾਕੁਰ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ। 21 ਤੋਂ 30 ਸਾਲ ਉਮਰ ਵਰਗ ਦੇ ਆਈ. ਐੱਸ. ਐੱਸ. ਐੱਫ. ਮੁਕਾਬਲੇ ਵਿਚ ਜੁਗਰਾਜ ਸਿੰਘ ਸ਼ਾਹੀ ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ 31 ਤੋਂ 40 ਸਾਲ ਉਮਰ ਵਰਗ ਵਿਚ ਗਗਨਦੀਪ ਸਿੰਘ ਅਤੇ 41 ਤੋਂ 50 ਸਾਲ ਉਮਰ ਵਰਗ ਵਿਚ ਜੁਪਿੰਦਰ ਸਿੰਘ ਨੇ ਸੋਨੇ ਦੇ ਤਗਮੇ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਅਭਿਨਵ, ਤੇਗਵੀਰ ਅਤੇ ਅਭੈਜੋਤ ਨੇ ਵੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੋਚ ਤੇ ਡਾਇਰੈਕਟਰ ਪਵਨ ਕੁਮਾਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਨਿਸ਼ਾਨੇਬਾਜ਼ਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਖ਼ਲਸਾ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਜੰਗਲੀ ਸੂਰਾਂ ਦੇ ਝੁੰਡਾਂ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਫ਼ਸਲਾਂ ਦੀ ਤਬਾਹੀ ਤੋਂ ਪ੍ਰੇਸ਼ਾਨ ਕਿਸਾਨ
Ad Position 24