ਸ਼ਰਾਰਤੀ ਅਨਸਰਾਂ ਵਲੋਂ ਹੰਸ ਰਾਜ ਆਰੀਆ ਸਕੂਲ ਦੇ ਲੱਖਾਂ ਦੇ ਸਾਮਾਨ ਦੀ ਭੰਨ-ਤੋੜ
ਗੜ੍ਹਸ਼ੰਕਰ, 3 ਅਕਤੂਬਰ (ਧਾਲੀਵਾਲ)-ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ’ਤੇ ਸਥਿਤ ਹੰਸ ਰਾਜ ਆਰੀਆ ਹਾਈ ਸਕੂਲ ਦੇ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ ਗਈ ਹੈ। ਪਿ੍ਰੰਸੀਪਲ ਸੀਮਾ ਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਜ ਸਕੂਲ ਪਹੁੰਚ ਕੇ ਦੇਖਿਆ ਤਾਂ ਸ਼ਰਾਰਤੀ ਅਨਸਰਾਂ ਵਲੋਂ ਸਕੂਲ ’ਚ ਦਾਖ਼ਲ ਹੋ ਕੇ ਕੀਤੀ ਭੰਨ-ਤੋੜ ਹੈਰਾਨ ਕਰਨ ਵਾਲੀ ਸੀ।
ਗੜ੍ਹਸ਼ੰਕਰ, 3 ਅਕਤੂਬਰ (ਧਾਲੀਵਾਲ)-ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ’ਤੇ ਸਥਿਤ ਹੰਸ ਰਾਜ ਆਰੀਆ ਹਾਈ ਸਕੂਲ ਦੇ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ ਗਈ ਹੈ। ਪਿ੍ਰੰਸੀਪਲ ਸੀਮਾ ਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੱਜ ਸਕੂਲ ਪਹੁੰਚ ਕੇ ਦੇਖਿਆ ਤਾਂ ਸ਼ਰਾਰਤੀ ਅਨਸਰਾਂ ਵਲੋਂ ਸਕੂਲ ’ਚ ਦਾਖ਼ਲ ਹੋ ਕੇ ਕੀਤੀ ਭੰਨ-ਤੋੜ ਹੈਰਾਨ ਕਰਨ ਵਾਲੀ ਸੀ। ਉਨ੍ਹਾਂ ਦੱਸਿਆ ਅਣਪਛਾਤੇ ਵਿਅਕਤੀਆਂ ਵਲੋਂ ਕੰਪਿਊਟਰ ਲੈਬ ਤੇ ਹੋਰ ਕਮਰਿਆਂ ਦੇ ਤਾਲੇ ਤੋੜ ਕੇ 10 ਕੰਪਿਊਟਰ ਸੈੱਟ, ਪ੍ਰਾਜੈਕਟਰ, ਪੱਖਿਆਂ ਤੇ ਕੁਰਸੀਆਂ ਦੀ ਵੱਡੀ ਪੱਧਰ ’ਤੇ ਭੰਨ-ਤੋੜ ਕੀਤੀ ਗਈ ਤੇ ਨਾਲ ਹੀ ਬਿਜਲੀ ਦੀ ਫਿਟਿੰਗ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਅਜਿਹਾ ਕੁਝ ਸਕੂਲ ਦੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਨ ਦੀ ਮਨਸ਼ਾ ਨਾਲ ਕੀਤਾ ਗਿਆ ਜਾਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਸ ਮਾਮਲੇ ’ਚ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।