ਭੋਗ ’ਤੇ ਵਿਸ਼ੇਸ਼- ਰਿਟਾ. ਈ. ਟੀ. ਓ. ਹਰਦਿਆਲ ਸਿੰਘ
ਹੁਸ਼ਿਆਰਪੁਰ-ਸਮਾਜ ਸੇਵੀ ਰਿਟਾ. ਈ.
ਹੁਸ਼ਿਆਰਪੁਰ-ਸਮਾਜ ਸੇਵੀ ਰਿਟਾ. ਈ. ਟੀ. ਓ. ਹਰਦਿਆਲ ਸਿੰਘ ਦਾ ਜਨਮ 7 ਜੁਲਾਈ 1933 ਨੂੰ ਪਿੰਡ ਭੁਆਨਾ (ਪਾਕਿਸਤਾਨ) ਦੇ ਇਕ ਮੱਧਵਰਗੀ ਪਰਿਵਾਰ ’ਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਹੁਸ਼ਿਆਰਪੁਰ ਸ਼ਹਿਰ ’ਚ ਆ ਵੱਸ ਗਿਆ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਅਤੇ ਬੀ. ਏ. ਤੱਕ ਦੀ ਪੜ੍ਹਾਈ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਹ ਸਰਕਾਰੀ ਖ਼ਜ਼ਾਨਾ ਮਹਿਕਮੇ ’ਚ ਬਤੌਰ ਕਲਰਕ ਭਰਤੀ ਹੋਏ ਤੇ ਈ. ਟੀ. ਓ. ਤੱਕ ਦਾ ਸਫ਼ਰ ਪੂਰਾ ਕੀਤਾ। ਆਪ 35 ਸਾਲ ਬੇਦਾਗ਼ ਅਤੇ ਇਮਾਨਦਾਰੀ ਨਾਲ ਨੌਕਰੀ ਕਰਨ ਉਪਰੰਤ ਮਹਿਕਮੇ ’ਚੋਂ ਰਿਟਾਇਰ ਹੋਏ। ਡਾ. ਸੁਰਿੰਦਰ ਸਿੰਘ ਦਰਦੀ, ਡਾ. ਜਸਵੀਰ ਸਿੰਘ, ਅਜੀਤ ਸਿੰਘ ਲੱਕੀ ਤੇ ਡਾ. ਇੰਦਰਜੀਤ ਕੌਰ ਦੇ ਪਿਤਾ ਹਰਦਿਆਲ ਸਿੰਘ 22 ਸਤੰਬਰ ਨੂੰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰ ਚਰਨਾ ’ਚ ਜਾ ਬਿਰਾਜੇ। ਉਨ੍ਹਾਂ ਦਾ ਲੜਕਾ ਡਾ. ਸੁਰਿੰਦਰ ਸਿੰਘ ਦਰਦੀ ਸਰਕਾਰੀ ਨੌਕਰੀ ਕਰਨ ਉਪਰੰਤ ਸਮਾਜ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਨੂੰਹ ਕੌਂਸਲਰ ਜਤਿੰਦਰ ਕੌਰ ਪਿੰਕੀ ਪਤਨੀ ਸਾਬਕਾ ਕੌਂਸਲਰ ਅਜੀਤ ਸਿੰਘ ਲੱਕੀ ਵੀ ਪਰਿਵਾਰ ਸਮੇਤ ਸਿਆਸੀ ਸਰਗਰਮੀਆਂ ’ਚ ਭਾਗ ਲੈਂਦੇ ਹਨ। ਹਰਦਿਆਲ ਸਿੰਘ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ 4 ਅਕਤੂਬਰ ਨੂੰ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਵੇਗਾ। -ਨਰਿੰਦਰ ਸਿੰਘ ਬੱਡਲਾ