ਜਪਾਨ ਵਿਚ ਏਸ਼ੀਆਈ ਖੇਡਾਂ ਵਿਚ ਕਾਂਸੇ ਦਾ ਤਗਮਾ ਜੇਤੂ ਗੁਰਿੰਦਰਵੀਰ ਸਿੰਘ ਦਾ ਐਡਵੋਕੇਟ ਗਿਲਜੀਆਂ ਵਲੋਂ ਸਨਮਾਨ
ਚੌਲਾਂਗ, 4 ਅਕਤੂਬਰ (ਸੁਖਦੇਵ ਸਿੰਘ)-ਜਪਾਨ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਮਿਕਸਡ ਰਿਲੇਅ ਦੌੜ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਗੁਰਿੰਦਰਵੀਰ ਸਿੰਘ ਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਸਨਮਾਨ ਕੀਤਾ। ਇਥੋਂ ਨਜ਼ਦੀਕ ਪੈਂਦੇ ਪਿੰਡ ਪਤਿਆਲ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਗਿਲਜੀਆਂ ਨੇ ਗੁਰਿੰਦਰਵੀਰ ਸਿੰਘ ਉਸ ਦੇ ਮਾਤਾ ਪਿਤਾ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਗੁਰਿੰਦਰਵੀਰ ਸਿੰਘ ਨੇ ਦੇਸ਼ ਦੁਨੀਆ ਵਿਚ ਆਪਣੇ ਪਿੰਡ ਇਲਾਕੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਚੌਲਾਂਗ, 4 ਅਕਤੂਬਰ (ਸੁਖਦੇਵ ਸਿੰਘ)-ਜਪਾਨ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਮਿਕਸਡ ਰਿਲੇਅ ਦੌੜ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਗੁਰਿੰਦਰਵੀਰ ਸਿੰਘ ਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਸਨਮਾਨ ਕੀਤਾ। ਇਥੋਂ ਨਜ਼ਦੀਕ ਪੈਂਦੇ ਪਿੰਡ ਪਤਿਆਲ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਗਿਲਜੀਆਂ ਨੇ ਗੁਰਿੰਦਰਵੀਰ ਸਿੰਘ ਉਸ ਦੇ ਮਾਤਾ ਪਿਤਾ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਗੁਰਿੰਦਰਵੀਰ ਸਿੰਘ ਨੇ ਦੇਸ਼ ਦੁਨੀਆ ਵਿਚ ਆਪਣੇ ਪਿੰਡ ਇਲਾਕੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਹ ਹੋਰਨਾਂ ਖਿਡਾਰੀਆਂ ਲਈ ਮਾਰਗ ਦਰਸ਼ਕ ਬਣ ਗਿਆ ਹੈ। ਗਿਲਜੀਆਂ ਤੇ ਆਏ ਮਹਿਮਾਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਗੁਰਿੰਦਰਵੀਰ ਸਿੰਘ ਇਕ ਦਿਨ ਉਲੰਪਿਕ ਵਿਚ ਭਾਰਤ ਲਈ ਸੋਨ ਤਗਮਾ ਲੈ ਕੇ ਆਵੇ। ਇਸ ਮੌਕੇ ਖਿਡਾਰੀ ਦੇ ਪਿਤਾ ਸਾਬਕਾ ਥਾਣੇਦਾਰ ਕਮਲਜੀਤ ਸਿੰਘ, ਸਾਬਕਾ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਉਂਕਾਰ ਸਿੰਘ, ਮਾਤਾ ਰੁਪਿੰਦਰ ਕੌਰ, ਹਰਦੀਪ ਜੌਹਲ, ਪੰਕਜ ਸਚਦੇਵਾ, ਰਾਜਵੀਰ ਸਿੰਘ, ਲਾਡੀ ਸੰਧਾਵਾਲੀਆ, ਹਰਪ੍ਰੀਤ ਸਿੰਘ ਤੇ ਦੀਪ ਆਦਿ ਹਾਜ਼ਰ ਸਨ।