ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਫੁੱਟਬਾਲ ਮੈਚ ’ਚ ਗੜ੍ਹਸ਼ੰਕਰ ਨੇ ਪੁਰਖੋਵਾਲ ਨੂੰ ਹਰਾਇਆ
ਗੜ੍ਹਸ਼ੰਕਰ, 4 ਅਕਤੂਬਰ (ਧਾਲੀਵਾਲ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ। ਗੜ੍ਹਸ਼ੰਕਰ ਅਤੇ ਪੁਰਖੋਵਾਲ ਦੀਆਂ ਟੀਮਾਂ ਵਿਚਕਾਰ ਕਰਵਾਏ ਗਏ ਮੁਕਾਬਲੇ ਦੌਰਾਨ ਗੜ੍ਹਸ਼ੰਕਰ ਦੀ ਟੀਮ 2-1 ਗੋਲ ਦੇ ਫ਼ਰਕ ਨਾਲ ਪੁਰਖੋਵਾਲ ਨੂੰ ਹਰਾ ਕੇ ਜੇਤੂ ਰਹੀ।
ਗੜ੍ਹਸ਼ੰਕਰ, 4 ਅਕਤੂਬਰ (ਧਾਲੀਵਾਲ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ। ਗੜ੍ਹਸ਼ੰਕਰ ਅਤੇ ਪੁਰਖੋਵਾਲ ਦੀਆਂ ਟੀਮਾਂ ਵਿਚਕਾਰ ਕਰਵਾਏ ਗਏ ਮੁਕਾਬਲੇ ਦੌਰਾਨ ਗੜ੍ਹਸ਼ੰਕਰ ਦੀ ਟੀਮ 2-1 ਗੋਲ ਦੇ ਫ਼ਰਕ ਨਾਲ ਪੁਰਖੋਵਾਲ ਨੂੰ ਹਰਾ ਕੇ ਜੇਤੂ ਰਹੀ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਮੌਕੇ 17ਵੇਂ ਫੁੱਟਬਾਲ ਟੂਰਨਾਮੈਂਟ ਜੋ 17 ਨਵੰਬਰ ਤੋਂ 21 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ, ਦੀਆਂ ਤਿਆਰੀਆਂ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ, ਸਤਨਾਮ ਸਿੰਘ, ਕਮਲਜੀਤ ਸਿੰਘ ਬੈਂਸ, ਰਾਜਿੰਦਰ ਛਾਬਲਾ, ਸੁਨੀਲ ਗੋਲਡੀ, ਸੂਬੇਦਾਰ ਇੰਦਰ ਕੁਮਾਰ ਕੋਚ, ਕੇਵਲ ਸਿੰਘ ਗੋਲੀਆਂ, ਮਹਿੰਦਰ ਪਾਲ ਡੀ.ਪੀ.ਈ., ਪ੍ਰਦੀਪ ਕੁਮਾਰ, ਰਮਨ ਬੰਗਾ ਤੇ ਹੋਰ ਹਾਜ਼ਰ ਹੋਏ।