05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਧਾਇਕ ਘੁੰਮਣ ਵਲੋਂ ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਹਾਲ ਦੇ ਨਵੀਨੀਕਰਨ ਦੀ ਸ਼ੁਰੂਆਤ

ਤਲਵਾੜਾ, 4 ਅਕਤੂਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 05-10-2026
ਤਲਵਾੜਾ, 4 ਅਕਤੂਬਰ (ਐਚ. ਐਸ. ਮਿੱਠੂ)-ਤਲਵਾੜਾ ਦੇ ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਹਾਲ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਵਿਧਾਇਕ ਕਰਮਬੀਰ ਸਿੰਘ ਘੁੰਮਣ ਵਲੋਂ ਕੀਤੀ ਗਈ। ਕਰੀਬ 9 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਇਹ ਕੰਮ ਨਗਰ ਕੌਂਸਲ ਵਲੋਂ ਕਰਵਾਇਆ ਜਾਵੇਗਾ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਕਮਿਊਨਿਟੀ ਹਾਲ ਦੇ ਨਵੀਨੀਕਰਨ ਨਾਲ ਸ਼ਹਿਰ ਦੇ ਲੋਕਾਂ ਨੂੰ ਆਪਣੇ ਸਮਾਜਿਕ, ਧਾਰਮਿਕ ਤੇ ਹੋਰ ਸਮਾਗਮ ਕਰਵਾਉਣ ਲਈ ਬਿਹਤਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰ ਦੇ ਹਰ ਵਰਗ ਅਤੇ ਹਰ ਸਮਾਜ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦੇਣਾ ਹੈ। ਕਮਿਊਨਿਟੀ ਹਾਲ ਦੇ ਨਵੀਨੀਕਰਨ ਨਾਲ ਇਲਾਕਾ ਵਾਸੀਆਂ ਨੂੰ ਖ਼ਾਸ ਤੌਰ ’ਤੇ ਲਾਭ ਮਿਲੇਗਾ। ਇਸ ਮੌਕੇ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਨੁਮਾਇੰਦਿਆਂ ਵਿਧਾਇਕ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਲ ਦੀ ਸੁਧਾਰ ਪ੍ਰਕਿਰਿਆ ਨਾਲ ਲੋਕਾਂ ਨੂੰ ਸਮਾਗਮ ਕਰਵਾਉਣ ਲਈ ਸੁਵਿਧਾਜਨਕ ਸਥਾਨ ਮਿਲੇਗਾ। ਇਸ ਮੌਕੇ ਪ੍ਰਧਾਨ ਹਰਸ਼ ਕੁਮਾਰ, ਆਸ਼ੂ ਅਰੋੜਾ, ਪ੍ਰਧਾਨ ਕਮਲ ਕਿਸ਼ੋਰ, ਵਿਕਰਾਂਤ ਜੋਤੀ, ਅਮਰਪਾਲ ਸਿੰਘ ਜੌਹਰ, ਅੰਕੁਸ਼ ਸੂਦ, ਸ਼ਿਵਮ ਤਲੂਜਾ, ਵਿਪਨ ਵਰਮਾ, ਪਰਮਿੰਦਰ ਟੀਨੂੰ, ਸ਼ੇਖਰ ਸਿੱਧੂ, ਪ੍ਰਿੰਸ ਗਿੱਲ ਤੇ ਕੌਂਸਲਰ ਕਲਾਵਤੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਲੀਗ ਦੇ ਪਹਿਲੇ ਮੁਕਾਬਲੇ ਵਿਚ ਦਸੂਹਾ ਫੁੱਟਬਾਲ ਕਲੱਬ ਨੇ ਟਾਂਡਾ ਦੀ ਟੀਮ ਨੂੰ ਹਰਾਇਆ ਅਗਲੀ ਖ਼ਬਰ ‘ ਸੰਡੇ ਆਨ ਸਾਈਕਲ’ ਮੁਹਿੰਮ ਤਹਿਤ ਲੋਕਾਂ ਨੂੰ ਸਾਈਕਲ ਚਲਾਉਣ ਲਈ ਕੀਤਾ ਜਾਗਰੂਕ
Ad Position 24