05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਫੁੱਟਬਾਲ ਲੀਗ ਦੇ ਪਹਿਲੇ ਮੁਕਾਬਲੇ ਵਿਚ ਦਸੂਹਾ ਫੁੱਟਬਾਲ ਕਲੱਬ ਨੇ ਟਾਂਡਾ ਦੀ ਟੀਮ ਨੂੰ ਹਰਾਇਆ

ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵਲੋਂ ਸਰਕਾਰੀ ਸਕੂਲ ਟਾਂਡਾ ਦੀ ਗਰਾਊਂਡ ਵਿਚ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਗਈ। ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਤੇ ਅਸ਼ਵਨੀ ਕੁਮਾਰ ਦਸੂਹਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਲੀਗ ਦੇ ਪਹਿਲੇ ਮੁਕਾਬਲੇ ਵਿਚ ਦਸੂਹਾ ਫੁੱਟਬਾਲ ਕਲੱਬ ਦੀ ਟੀਮ ਨੇ ਟਾਂਡਾ ਦੀ ਟੀਮ ਨੂੰ ਇਕਤਰਫ਼ਾ ਮੁਕਾਬਲੇ ਵਿਚ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਟਾਂਡਾ ਉੜਮੁੜ, 4 ਅਕਤੂਬਰ (ਭਗਵਾਨ ਸਿੰਘ ਸੈਣੀ)-ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵਲੋਂ ਸਰਕਾਰੀ ਸਕੂਲ ਟਾਂਡਾ ਦੀ ਗਰਾਊਂਡ ਵਿਚ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਗਈ। ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਤੇ ਅਸ਼ਵਨੀ ਕੁਮਾਰ ਦਸੂਹਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਲੀਗ ਦੇ ਪਹਿਲੇ ਮੁਕਾਬਲੇ ਵਿਚ ਦਸੂਹਾ ਫੁੱਟਬਾਲ ਕਲੱਬ ਦੀ ਟੀਮ ਨੇ ਟਾਂਡਾ ਦੀ ਟੀਮ ਨੂੰ ਇਕਤਰਫ਼ਾ ਮੁਕਾਬਲੇ ਵਿਚ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਕਾਬਲੇ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਦਸੂਹਾ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਉਂਦਿਆਂ ਮੈਚ ’ਤੇ ਆਪਣੀ ਪਕੜ ਬਣਾਈ ਰੱਖੀ ਅਤੇ ਟਾਂਡਾ ਦੀ ਟੀਮ ਨੂੰ ਵਾਪਸੀ ਦਾ ਜ਼ਿਆਦਾ ਮੌਕਾ ਨਹੀਂ ਦਿੱਤਾ। ਮੈਚ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਖੇਡ ਪ੍ਰੇਮੀ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ। ਇਸ ਮੌਕੇ ਕਲੱਬ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਦੱਸਿਆ ਕਿ 5 ਮੈਚਾਂ ਦੀ ਇਸ ਫੁੱਟਬਾਲ ਲੀਗ ਦੇ ਬਾਕੀ ਚਾਰ ਮੁਕਾਬਲੇ ਆਰਮੀ ਗਰਾਊਂਡ ਦਸੂਹਾ ਤੇ ਟਾਂਡਾ ਸਕੂਲ ਦੀ ਗਰਾਊਂਡ ਵਿਚ ਹਰ ਐਤਵਾਰ ਕਰਵਾਏ ਜਾਣਗੇ। ਲੀਗ ਦੇ ਅੰਤ ਵਿਚ ਸਭ ਤੋਂ ਵੱਧ ਮੁਕਾਬਲੇ ਜਿੱਤਣ ਵਾਲੀ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲੀਗ ਦਾ ਮੁੱਖ ਉਦੇਸ਼ ਇਲਾਕੇ ਵਿਚ ਫੁੱਟਬਾਲ ਦੀ ਖੇਡ ਨੂੰ ਪ੍ਰਫੁੱਲਿਤ ਕਰਨਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਉਨ੍ਹਾਂ ਨੂੰ ਸਿਹਤਮੰਦ ਤੇ ਉਸਾਰੂ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਅਸ਼ਵਨੀ ਕੁਮਾਰ, ਅਮਰਪਾਲ ਸਿੰਘ, ਅਮਰਜੀਤ ਰੜਾ, ਗੌਰਵ, ਰਿਤਿਕ, ਬੱਸੀ, ਹਰਮਨ, ਬੰਗਾਲੀ, ਸੁੱਖ, ਸਾਬੂ, ਨੋਨੀ, ਨੀਨਾ, ਮਹਾਜਨ, ਦੀਪ ਟਾਂਡਾ, ਸੁੱਖਾਂ ਪਟਵਾਰੀ, ਲਾਡੀ ਸੰਧਾਵਾਲੀਆ, ਹਰਪ੍ਰੀਤ ਸਿੰਘ, ਰਾਜਵੀਰ ਸਿੰਘ, ਜੱਸੀ, ਜੋਨਾ, ਦਲਜੀਤ ਮਸੀਤੀ, ਲਵਦੀਪ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਬੀ ਮਹੰਤ ਦੀ ਅਗਵਾਈ ਹੇਠ ਵਿਸ਼ਾਲ ਕਲਸ਼ ਯਾਤਰਾ, ਦੇਸ਼ ਭਰ ਤੋਂ ਤਲਵਾੜਾ ਪੁੱਜੇ ਕਿੰਨਰ, ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਹਾਲ ਦੇ ਨਵੀਨੀਕਰਨ ਦੀ ਸ਼ੁਰੂਆਤ
Ad Position 24