04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਮੁਹਿੰਮ ਦੀ ਕੀਤੀ ਸ਼ੁਰੂਆਤ

ਰਾਮਗੜ੍ਹ ਸੀਕਰੀ, 4 ਅਕਤੂਬਰ (ਕਟੋਚ)-ਪੰਜਾਬ ਸਰਕਾਰ ਦੀ ਸਿਹਤਮੰਦ ਪੰਜਾਬ ਮੁਹਿੰਮ ਅਧੀਨ ਬਣਾਏ ਗਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਮੁਹਿੰਮ ਦਾ ਬੀਤੇ ਦਿਨ ਵਿਧਾਇਕ ਦਸੂਹਾ ਐਡ. ਘੁੰਮਣ ਨੇ ਇਕ ਸਮਾਗਮ ਵਿਚ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਸ਼ੁਰੂਆਤ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਰਾਮਗੜ੍ਹ ਸੀਕਰੀ, 4 ਅਕਤੂਬਰ (ਕਟੋਚ)-ਪੰਜਾਬ ਸਰਕਾਰ ਦੀ ਸਿਹਤਮੰਦ ਪੰਜਾਬ ਮੁਹਿੰਮ ਅਧੀਨ ਬਣਾਏ ਗਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਮੁਹਿੰਮ ਦਾ ਬੀਤੇ ਦਿਨ ਵਿਧਾਇਕ ਦਸੂਹਾ ਐਡ. ਘੁੰਮਣ ਨੇ ਇਕ ਸਮਾਗਮ ਵਿਚ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਸ਼ੁਰੂਆਤ ਕੀਤੀ। ਇਸ ਮੌਕੇ ਸਮਾਗਮ ’ਚ ਪਹੁੰਚਣ ’ਤੇ ਐਸ. ਐਮ. ਓ. ਡਾ. ਲਸ਼ਕਰ ਸਿੰਘ ਤੇ ਉਨ੍ਹਾਂ ਦੇ ਸਟਾਫ਼ ਨੇ ਵਿਧਾਇਕ ਘੁੰਮਣ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਾਰਡਾਂ ਦੀ ਵੰਡ ਕਰਨ ਉਪਰੰਤ ਵਿਧਾਇਕ ਘੁੰਮਣ ਨੇ ਇਸ ਯੋਜਨਾ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਇਤਿਹਾਸ ਦਾ ਪਹਿਲੀ ਬਹੁਮੰਤਵੀ ਤੇ ਵਿਸ਼ਾਲ ਸਿਹਤ ਯੋਜਨਾ ਹੈ, ਜਿਸ ਅਧੀਨ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਮੌਕੇ ਐਸ. ਐਮ. ਓ. ਡਾ. ਲਸ਼ਕਰ ਸਿੰਘ ਨੇ ਦੱਸਿਆ ਕਿ ਭੋਲ ਕਲੋਤਾ ਸੈਕਟਰ ਅਧੀਨ ਆਉਂਦੇ ਕੁਲ 27 ਪਿੰਡਾਂ ’ਚ ਕੁਲ 6091 ਕਾਰਡ ਬਣਾਏ ਗਏ ਹਨ ਜੋ ਲਾਭਪਾਤਰੀਆਂ ਨੂੰ ਘਰੋ ਘਰੀ ਜਾ ਕੇ ਦਿੱਤੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਸਥਾਨਕ ਪਿੰਡਾਂ ਦੇ ਸਰਪੰਚ, ਪੰਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਵੀਰ ਸਿੰਘ ਨੂੰ ਸੇਵਾਮੁਕਤੀ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਰਜਪਾਲਮਾ ਨਾਗਰੇ ਦਾ ਸਾਲਾਨਾ ਛਿੰਝ ਮੇਲਾ ਸਮਾਪਤ
Ad Position 24