ਹੁਸ਼ਿਆਰਪੁਰ ਦੀ ਸੁਰਭੀ ਨੂੰ ਵੋਮੈਨ ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਲਈ ਬਤੌਰ ਕਪਤਾਨ ਚੁਣਿਆ
ਹੁਸ਼ਿਆਰਪੁਰ, 8 ਅਕਤੂਬਰ (ਹਰਪ੍ਰੀਤ ਕੌਰ)-ਬੀ. ਸੀ.
ਹੁਸ਼ਿਆਰਪੁਰ, 8 ਅਕਤੂਬਰ (ਹਰਪ੍ਰੀਤ ਕੌਰ)-ਬੀ. ਸੀ. ਸੀ. ਆਈ. ਦੁਆਰਾ ਕਰਵਾਏ ਜਾਣ ਵਾਲੇ ਰਾਸ਼ਟਰੀ ਮਹਿਲਾ ਅੰਡਰ-19 ਵੋਮੈਨ ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਲਈ ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐਚ. ਡੀ. ਸੀ. ਏ.) ਦੀ ਖਿਡਾਰਨ ਸੁਰਭੀ ਨਰਾਇਣ ਨੂੰ ਬਤੌਰ ਕਪਤਾਨ ਚੁਣਿਆ ਗਿਆ ਹੈ। ਇਸ ਸੰਬੰਧੀ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਦੁਆਰਾ ਰਾਸ਼ਟਰੀ ਟੂਰਨਾਮੈਂਟ 7 ਤੋਂ 17 ਅਕਤੂਬਰ ਤੱਕ ਮੁੰਬਈ ਵਿਖੇ ਚੱਲ ਰਿਹਾ ਹੈ। ਡਾ. ਘਈ ਨੇ ਦੱਸਿਆ ਕਿ ਸੁਰਭੀ ਨੂੰ ਪੰਜਾਬ ਦੀ ਟੀਮ ਦੀ ਬਤੌਰ ਕਪਤਾਨ ਕਮਾਨ ਸੰਭਾਲਣ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਪੂਰੇ ਪੰਜਾਬ ’ਚ ਮਾਣ ਵਧਿਆ ਹੈ। ਉਨ੍ਹਾਂ ਦੱਸਿਆ ਕਿ ਵੁੱਡਲੈਂਡ ਓਵਰਸੀਜ਼ ਸਕੂਲ ਦੀ ਬਾਹਰਵੀਂ ਜਮਾਤ ਦੀ ਵਿਦਿਆਰਥਣ ਸੁਰਭੀ ਇਸ ਤੋਂ ਪਹਿਲਾਂ ਪੰਜਾਬ ਅੰਡਰ-15 ਅਤੇ 23 ਵਿਚ ਵੀ ਖੇਡ ਚੁੱਕੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ ਤੇ ਸੁਭਾਸ਼ ਸ਼ਰਮਾ ਨੇ ਸੁਰਭੀ ਨੂੰ ਵਧਾਈ ਦਿੱਤੀ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।