09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਾਹਿਤ ਸਭਾ ਦਸੂਹਾ-ਗੜ੍ਹਦੀਵਾਲ ਦੀ ਮੀਟਿੰਗ

ਦਸੂਹਾ, 8 ਅਕਤੂਬਰ (ਭੁੱਲਰ)- ਸਾਹਿੱਤ ਸਭਾ ਦਸੂਹਾ ਗੜ੍ਹਦੀਵਾਲ ਦੀ ਮੀਟਿੰਗ ਪ੍ਰੋ. ਬਲਦੇਵ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 09-10-2026
ਦਸੂਹਾ, 8 ਅਕਤੂਬਰ (ਭੁੱਲਰ)- ਸਾਹਿੱਤ ਸਭਾ ਦਸੂਹਾ ਗੜ੍ਹਦੀਵਾਲ ਦੀ ਮੀਟਿੰਗ ਪ੍ਰੋ. ਬਲਦੇਵ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੇ ਕਹਾਣੀ ਸੰਗ੍ਰਹਿ ‘ਯੁੱਧਵੀਰ’ ਤੇ ਗੋਸ਼ਟੀ ਤੇ ਸਮਾਗਮ 28 ਨਵੰਬਰ ਨੂੰ ਗੁਰ ਤੇਗ਼ ਬਹਾਦਰ ਕਾਲਜ ਦਸੂਹਾ ਵਿਖੇ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਰਜਿੰਦਰ ਸਿੰਘ ਢੱਡਾ ਨੇ ਆਪਣਾ ਨਵਾਂ ਨਾਵਲ ‘ਧੂੰਏਂ ’ਚੋਂ ਉੱਠੀ ਲੋਅ’ ਸਭਾ ਦੇ ਮੈਂਬਰਾਂ ਨੂੰ ਭੇਟ ਕੀਤੀ । ਸਭਾ ਦੇ ਮੈਂਬਰਾਂ ਵਲੋਂ ਰਜਿੰਦਰ ਸਿੰਘ ਢੱਡਾ ਨੂੰ ਵਧਾਈ ਦਿੱਤੀ ਗਈ। ਸਭਾ ਵਲੋਂ ਇਹ ਵੀ ਫ਼ੈਸਲਾ ਕੀਤਾ ਗਿਆ 12 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਰਜਿੰਦਰ ਸਿੰਘ ਢੱਡਾ ਦੇ ਇਸ ਨਾਵਲ ਤੇ ਗੋਸ਼ਟੀ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਮੀਟਿੰਗ ਦੇ ਦੂਸਰੇ ਦੌਰ ਵਿਚ ਸਾਹਿੱਤਿਕ ਵਿਚਾਰ ਚਰਚਾ ਹੋਈ ਜਿਸ ਵਿਚ ਪ੍ਰੋ. ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ, ਰਜਿੰਦਰ ਸਿੰਘ ਢੱਡਾ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਨੇਕੀ, ਦਲਜੀਤ ਸਿੰਘ, ਇੰਦਰਜੀਤ ਕਾਜਲ, ਦਿਲਪ੍ਰੀਤ ਕਾਹਲੋਂ ਨੇ ਭਾਗ ਲਿਆ। ਸਭਾ ਦੇ ਨਵੇਂ ਬਣੇ ਮੈਂਬਰ ਦਲਜੀਤ ਸਿੰਘ ਵਲੋਂ ਸਵਾਗਤ ਕੀਤਾ ਗਿਆ। ਮੀਟਿੰਗ ਦੀ ਸਮੁੱਚੀ ਕਾਰਵਾਈ ਸੁਰਿੰਦਰ ਸਿੰਘ ਨੇਕੀ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪੇਟ ਦੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਦੀ ਲੋੜ - ਡਾ. ਜਸਵੰਤ ਸਿੰਘ ਅਗਲੀ ਖ਼ਬਰ ਜਮਹੂਰੀ ਜਨਤਕ ਜਥੇਬੰਦੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ
Ad Position 24