ਪੱਸੀ ਕਰੌੜਾ ਵਿਖੇ ਵਿਧਾਇਕ ਘੁੰਮਣ ਦੀ ਅਗਵਾਈ ’ਚ ਕਈ ਪਰਿਵਾਰ ‘ਆਪ’ ਪਾਰਟੀ ਵਿਚ ਸ਼ਾਮਿਲ
ਤਲਵਾੜਾ, 8 ਅਕਤੂਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਪੱਸੀ ਕਰੌੜਾ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋ ਗਏ।
ਤਲਵਾੜਾ, 8 ਅਕਤੂਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਪੱਸੀ ਕਰੌੜਾ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋ ਗਏ। ਐਡ. ਘੁੰਮਣ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ’ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਿਚ ਲੋਕਾਂ ਦੇ ਕੰਮ ਹੋ ਰਹੇ ਹਨ। ਇਸ ਮੌਕੇ ਵੁਮੈਨ ਵਿੰਗ ਪ੍ਰਧਾਨ ਜੋਸ਼ਨਾ, ਪੰਚ ਤੀਰਥ ਰਾਮ, ਪੰਚ ਵਿਜੇ ਕੁਮਾਰ, ਯੂਥ ਪ੍ਰਧਾਨ ਜਗ ਪ੍ਰਵੇਸ਼, ਬਾਖਨ, ਪ੍ਰੇਮ ਲਾਲ, ਸਰਪੰਚ ਨਗਰ ਮੁਕੇਸ਼ ਕੁਮਾਰ, ਸਰਪੰਚ ਬਡਾਲਾ ਰੇਣੂ ਬਾਲਾ, ਅਮਿਤ ਘਗਵਾਲ, ਕਮਲਾ ਦੇਵੀ, ਜੋਤੀ ਬਾਲਾ, ਸੁਨੀਲ ਕੁਮਾਰ, ਕਮਲਪ੍ਰੀਤ, ਸੰਜੀਵ ਕੁਮਾਰ, ਕੰਚਨ, ਰਾਵੀ, ਸੰਤ ਸਰੂਪ, ਸੁਰੇਸ਼ ਕੁਮਾਰ, ਸੁਮਨ ਦੇਵੀ, ਗੁਰਮੇਲ ਸਿੰਘ, ਅੰਜਨਾ ਦੇਵੀ, ਸੁਰਿੰਦਰ ਸਿੰਘ, ਰੋਹਿਤ ਸਿੰਘ, ਸੋਨੂੰ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਸੀਮਾ ਦੇਵੀ, ਗੀਤਾ ਦੇਵੀ, ਨੰਬਰਦਾਰ ਸਜੂ ਰਾਮ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।