09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ

ਹੁਸ਼ਿਆਰਪੁਰ, 9 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਦੋ ਮਾਮਲਿਆਂ ’ਚ ਕਥਿਤ ਤੌਰ ’ਤੇ 10 ਲੱਖ ਦੀ ਠੱਗੀ ਕਰਨ ਦੇ ਦੋਸ਼ ’ਤੇ ਪਤੀ-ਪਤਨੀ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਲੀਨ ਸਿੰਘ ਵਾਸੀ ਮਿਰਜ਼ਾਪੁਰ ਨੇ ਸਦਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

Ad Position 21
No active advertisement
ਅਜੀਤ ਡੈਸਕ 10-10-2026
ਹੁਸ਼ਿਆਰਪੁਰ, 9 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਦੋ ਮਾਮਲਿਆਂ ’ਚ ਕਥਿਤ ਤੌਰ ’ਤੇ 10 ਲੱਖ ਦੀ ਠੱਗੀ ਕਰਨ ਦੇ ਦੋਸ਼ ’ਤੇ ਪਤੀ-ਪਤਨੀ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਲੀਨ ਸਿੰਘ ਵਾਸੀ ਮਿਰਜ਼ਾਪੁਰ ਨੇ ਸਦਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੀ ਮਾਂ ਜਸਵਿੰਦਰ ਕੌਰ ਨੂੰ ਵਿਜ਼ਟਰ ਵੀਜ਼ੇ ’ਤੇ ਕੈਨੇਡਾ ਭੇਜਣ ਦੀ ਗੱਲ ਕਥਿਤ ਦੋਸ਼ੀ ਟਰੈਵਲ ਏਜੰਟ ਸਾਕਸ਼ੀ ਸ਼ਰਮਾ ਨੇ ਆਪਣੇ ਪਤੀ ਜਸਵੀਰ ਸਿੰਘ ਗੋਲਡੀ ਵਾਸੀ ਬਜਵਾੜਾ ਕਲਾਂ ਨਾਲ ਮਿਲਾ ਕੇ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਉਕਤ ਕੰਮ ਲਈ 20 ਲੱਖ ਰੁਪਏ ਲੈਣਗੇ। 10 ਲੱਖ ਰੁਪਏ ਪਹਿਲਾਂ ਤੇ ਬਕਾਇਆ 10 ਲੱਖ ਕੈਨੇਡਾ ਪਹੁੰਚਣ ਦੇ ਬਾਅਦ ਲਏ ਜਾਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਕਥਿਤ ਤੌਰ ’ਤੇ 10 ਲੱਖ ਰੁਪਏ ਅਤੇ ਆਪਣਾ ਅਤੇ ਆਪਣੀ ਮਾਤਾ ਦਾ ਪਾਸਪੋਰਟ ਉਨ੍ਹਾਂ ਨੂੰ ਦੇ ਦਿੱਤਾ। ਜਦੋਂ ਕਾਫ਼ੀ ਸਮੇਂ ਤੱਕ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਕੈਨੇਡਾ ਨਹੀਂ ਭੇਜਿਆ ਤਾਂ ਕਥਿਤ ਦੋਸ਼ੀਆਂ ਨਾਲ ਸੰਪਰਕ ਕਰਨ ’ਤੇ ਉਸ ਦਾ ਪਾਸਪੋਰਟ ਦਿੰਦੇ ਹੋਏ ਕਿਹਾ ਕਿ ਇਸ ’ਤੇ ਵੀਜ਼ਾ ਲੱਗ ਗਿਆ ਹੈ ਜਦਕਿ ਉਸਦੀ ਮਾਤਾ ਦੇ ਪਾਸਪੋਰਟ ’ਤੇ ਵੀਜ਼ਾ ਕੁੱਝ ਸਮੇਂ ਦੇ ਬਾਅਦ ਲਗਾ ਦਿੱਤਾ ਜਾਵੇਗਾ। ਜਦੋਂ ਉਸਨੇ ਆਪਣੇ ਪਾਸਪੋਰਟ ’ਤੇ ਲੱਗੇ ਵੀਜ਼ੇ ਦੀ ਜਾਂਚ ਕਿਸੇ ਹੋਰ ਟਰੈਵਲ ਏਜੰਟ ਤੋਂ ਕਰਵਾਈ ਤਾਂ ਉਸ ਨੇ ਦੱਸਿਆ ਕਿ ਇਹ ਜਾਅਲੀ ਵੀਜ਼ਾ ਲਗਾਇਆ ਗਿਆ ਹੈ। ਇਸ ਦੇ ਬਾਅਦ ਦੋਸ਼ੀਆਂ ਨੇ ਉਸ ਨੂੰ 2 ਲੱਖ 70 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਜੋ ਬਾਅਦ ’ਚ ਬਾਊਂਸ ਹੋ ਗਿਆ। ਪੁਲਿਸ ਨੇ ਦੋਸ਼ੀ ਪਤੀ ਪਤਨੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਸ੍ਰੀਮਦ ਭਾਗਵਤ ਕਥਾ ਵਿਚ ਕੀਤੀ ਸ਼ਿਰਕਤ ਅਗਲੀ ਖ਼ਬਰ ਵਿਦਿਆਰਥੀਆਂ ਲਈ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
Ad Position 24