ਵਿਧਾਇਕ ਜਿੰਪਾ ਨੇ ਸ੍ਰੀਮਦ ਭਾਗਵਤ ਕਥਾ ਵਿਚ ਕੀਤੀ ਸ਼ਿਰਕਤ
ਹੁਸ਼ਿਆਰਪੁਰ, 9 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਭੂਤਗਿਰੀ ਮੰਦਰ ਵਿਖੇ ਕਰਵਾਈ ਸ੍ਰੀਮਦ ਭਾਗਵਤ ਕਥਾ ਵਿਚ ਸ਼ਿਰਕਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ਰਧਾਲੂਆਂ ਦੇ ਨਾਲ ਧਾਰਮਿਕ ਸਮਾਗਮ ਵਿਚ ਭਾਗ ਲਿਆ।
ਹੁਸ਼ਿਆਰਪੁਰ, 9 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਭੂਤਗਿਰੀ ਮੰਦਰ ਵਿਖੇ ਕਰਵਾਈ ਸ੍ਰੀਮਦ ਭਾਗਵਤ ਕਥਾ ਵਿਚ ਸ਼ਿਰਕਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ਰਧਾਲੂਆਂ ਦੇ ਨਾਲ ਧਾਰਮਿਕ ਸਮਾਗਮ ਵਿਚ ਭਾਗ ਲਿਆ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਭਾਰਤੀ ਸਭਿਆਚਾਰ ਤੇ ਅਧਿਆਤਮਿਕ ਪਰੰਪਰਾਵਾਂ ਦਾ ਮਹੱਤਵਪੂਰਨ ਹਿੱਸਾ ਹੈ। ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਸਚਾਈ, ਸੇਵਾ, ਪ੍ਰੇਮ, ਦਇਆ ਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪੇ੍ਰਨਾ ਦਿੰਦੇ ਹਨ। ਇਸ ਮੌਕੇ ਪੰਡਿਤ ਸ਼ਿਆਮ ਸੁੰਦਰ, ਡੀ. ਐੱਸ. ਪੀ. ਕੁਲਭੂਸ਼ਣ ਸ਼ਰਮਾ, ਐੱਸ. ਐੱਚ. ਓ. ਸਿਟੀ ਅਨਿਲ ਕੁਮਾਰ, ਐੱਸ. ਐੱਚ. ਓ. ਮਾਡਲ ਟਾਊਨ ਬਲਜਿੰਦਰ ਮੱਲ੍ਹੀ, ਦਿਲਬਾਗ ਸਿੰਘ ਸਿੱਧੂ ਪ੍ਰਧਾਨ, ਵਰਿੰਦਰ ਦੱਤ ਵੈਦ, ਸੇਵਾਮੁਕਤ ਇੰਸਪੈਕਟਰ ਸੰਜੀਵ ਕੁਮਾਰ, ਪਰਵੀਨ ਗੁਪਤਾ, ਵਿਕਾਸ ਸ਼ਰਮਾ, ਗੋਬਿੰਦ ਅਤੇ ਅਸ਼ਵਨੀ ਕੁਮਾਰ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।