09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਐਸ. ਪੀ. ਐਨ. ਕਾਲਜ ਮੁਕੇਰੀਆਂ ਵਿਚ ਟੀ. ਬੀ. ਤੇ ਐਚ. ਆਈ. ਵੀ. ਬਾਰੇ ਜਾਗਰੂਕਤਾ ਸੈਮੀਨਾਰ

ਮੁਕੇਰੀਆਂ, 9 ਅਕਤੂਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਕਾਲਜ (ਐਸ. ਪੀ.

Ad Position 21
No active advertisement
ਅਜੀਤ ਡੈਸਕ 10-10-2026
ਮੁਕੇਰੀਆਂ, 9 ਅਕਤੂਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਕਾਲਜ (ਐਸ. ਪੀ. ਐਨ. ਕਾਲਜ), ਮੁਕੇਰੀਆਂ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.), ਕੌਮੀ ਕੈਡਿਟ ਕੌਰ (ਐਨ. ਸੀ. ਸੀ.), ਰੈੱਡ ਰਿਬਨ ਕਲੱਬ ਤੇ ਯੂਥ ਕਲੱਬ ਦੇ ਸਾਂਝੇ ਸਹਿਯੋਗ ਨਾਲ ਟੀ. ਬੀ. (ਤਪਦਿਕ) ਤੇ ਐੱਚ. ਆਈ. ਵੀ. ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸੈਮੀਨਾਰ ਕਰਵਾਇਆ। ਇਸ ਮੌਕੇ ਸਿਵਲ ਹਸਪਤਾਲ ਮੁਕੇਰੀਆਂ ਤੋਂ ਡਾ. ਸਮਿਤਾ ਚੌਧਰੀ (ਮੈਡੀਕਲ ਅਫ਼ਸਰ), ਡਾ. ਅਮਨਪ੍ਰੀਤ ਸਿੰਘ (ਆਈ. ਸੀ. ਟੀ. ਸੀ. ਸਲਾਹਕਾਰ) ਤੇ ਡਾਕਟਰ ਕਮਲ ਨੇ ਮਾਹਿਰਾਂ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਟੀ. ਬੀ., ਐੱਚ. ਆਈ. ਵੀ. ਨਾਲ ਸੰਬੰਧਿਤ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ, ਫੈਲਣ ਦੇ ਤਰੀਕਿਆਂ, ਸਮੇਂ ਸਿਰ ਜਾਂਚ ਕਰਵਾਉਣ, ਬਚਾਅ ਤੇ ਇਲਾਜ ਬਾਰੇ ਵਿਸਥਾਰ ਨਾਲ ਸਮਝਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਚ. ਆਈ. ਵੀ. ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਸੰਵੇਦਨਸ਼ੀਲਤਾ ਅਤੇ ਸਤਿਕਾਰ ਭਰਿਆ ਵਿਹਾਰ ਕਰਨ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਲਈ ਵਿੱਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਸਿਹਤ ਸੰਬੰਧੀ ਜਾਗਰੂਕਤਾ ਹਾਸਿਲ ਕਰਨੀ ਵੀ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਸ਼ਿਵਮ ਨੇ ਕੀਤਾ। ਅੰਤ ਵਿਚ ਐਨ. ਐਸ. ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਸੋਨੀਆ ਸ਼ਰਮਾ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਮੈਡੀਕਲ ਮਾਹਿਰਾਂ, ਹਾਜ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਅਨੁਰਾਧਾ, ਡਾ. ਗੋਪੀ ਸ਼ਰਮਾ, ਡਾ. ਅਸ਼ੋਕ ਚੌਧਰੀ, ਪ੍ਰੋ. ਬਿਕਰਮਜੀਤ, ਪ੍ਰੋ. ਸੀਮਾ, ਪ੍ਰੋ. ਨਰਿੰਦਰ ਤੇ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੀ ਸਮਾਪਤੀ ਟੀ. ਬੀ. ਅਤੇ ਐੱਚ. ਆਈ. ਵੀ. ਬਾਰੇ ਜਾਗਰੂਕਤਾ ਵਧਾਉਣ ਅਤੇ ਸਮਾਜ ਵਿਚ ਇਨ੍ਹਾਂ ਬਿਮਾਰੀਆਂ ਸੰਬੰਧੀ ਸਹੀ ਜਾਣਕਾਰੀ ਫੈਲਾਉਣ ਦੇ ਸੁਨੇਹੇ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਾਰਦਾਂ ਵਿਖੇ ਕਿਸਾਨਾਂ ਵਲੋਂ ਗੰਦੇ ਪਾਣੀ ਦਾ ਨਿਕਾਸ ਬੰਦ ਕਰਨ ’ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਅਗਲੀ ਖ਼ਬਰ ‘ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਟੀਮਾਂ ਨੇ ਲਾਰਵਾ ਕੀਤਾ ਨਸ਼ਟ
Ad Position 24