ਪਿੰਡ ਨਾਰਦਾਂ ਵਿਖੇ ਕਿਸਾਨਾਂ ਵਲੋਂ ਗੰਦੇ ਪਾਣੀ ਦਾ ਨਿਕਾਸ ਬੰਦ ਕਰਨ ’ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
ਗੁਰਦਾਸਪੁਰ, 9 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਨਾਰਦਾਂ ਤੇ ਬਲਾਕ ਗੁਰਦਾਸਪੁਰ ਅੰਦਰ ਮੌਜੂਦਾ ਸਮੇਂ ਅੰਦਰ ਸਥਿਤੀ ਅਜਿਹੀ ਬਣੀ ਹੈ ਕਿ ਕੁਝ ਕਿਸਾਨਾਂ ਨੇ ਪਿੰਡ ਦਾ ਗੰਦਾ ਪਾਣੀ ਖੇਤਾਂ ’ਚ ਜਾਣ ਕਰਕੇ ਗੰਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਹੈ। ਜਿਸ ਕਰਕੇ ਹੁਣ ਸਾਰਾ ਗੰਦਾ ਪਾਣੀ ਗਲੀਆਂ ਮੁਹੱਲਿਆਂ ’ਚ ਫਿਰ ਰਿਹਾ ਹੈ, ਜਿਸ ਨਾਲ ਗੰਦੇ ਪਾਣੀ ਦੀ ਭੈੜੀ ਬਦਬੂ ਕਾਰਨ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ, ਉਥੇ ਹੀ ਪਿੰਡ ਅੰਦਰ ਨਾਮੁਰਾਦ ਬਿਮਾਰੀ ਫੈਲਣ ਦਾ ਖਦਸ਼ਾ ਜਾਹਿਰ ਕੀਤਾ ਹੈ।
ਪ
ਪਿੰਡ ਨਾਰਦਾਂ ਦੇ ਲੋਕ ਪਿੰਡ ਅੰਦਰ ਗੰਦੇ ਪਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਸ਼ੋਕ ਸ਼ਰਮਾ
10-10-2026
ਗੁਰਦਾਸਪੁਰ, 9 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਨਾਰਦਾਂ ਤੇ ਬਲਾਕ ਗੁਰਦਾਸਪੁਰ ਅੰਦਰ ਮੌਜੂਦਾ ਸਮੇਂ ਅੰਦਰ ਸਥਿਤੀ ਅਜਿਹੀ ਬਣੀ ਹੈ ਕਿ ਕੁਝ ਕਿਸਾਨਾਂ ਨੇ ਪਿੰਡ ਦਾ ਗੰਦਾ ਪਾਣੀ ਖੇਤਾਂ ’ਚ ਜਾਣ ਕਰਕੇ ਗੰਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਹੈ। ਜਿਸ ਕਰਕੇ ਹੁਣ ਸਾਰਾ ਗੰਦਾ ਪਾਣੀ ਗਲੀਆਂ ਮੁਹੱਲਿਆਂ ’ਚ ਫਿਰ ਰਿਹਾ ਹੈ, ਜਿਸ ਨਾਲ ਗੰਦੇ ਪਾਣੀ ਦੀ ਭੈੜੀ ਬਦਬੂ ਕਾਰਨ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ, ਉਥੇ ਹੀ ਪਿੰਡ ਅੰਦਰ ਨਾਮੁਰਾਦ ਬਿਮਾਰੀ ਫੈਲਣ ਦਾ ਖਦਸ਼ਾ ਜਾਹਿਰ ਕੀਤਾ ਹੈ। ਇਸ ਦੀ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ, ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੋਂ ਇਲਾਵਾ ਬੀ.ਡੀ.ਪੀ.ਓ ਗੁਰਦਾਸਪੁਰ ਨੂੰ ਕਰਕੇ ਗੰਦੇ ਪਾਣੀ ਦੇ ਨਿਕਾਸ ਦੇ ਹੱਲ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦੇ ਹੋਏ ਵਿਸ਼ਾਲ, ਨਿਸ਼ਾਨ ਸਿੰਘ, ਦੀਪਕ ਸਿੰਘ, ਅਜੇ ਕੁਮੀਰ, ਸੰਦੀਪ, ਜੋਗਿੰਦਰ ਕੌਰ, ਰਘਵੀਰ ਕੁਮਾਰ, ਜਸਪਿੰਦਰ ਕੌਰ, ਖਜਾਨ ਸਿੰਘ, ਬਲਜੀਤ ਕੌਰ, ਕੁਲਦੀਪ ਸਿੰਘ, ਜਸਪਾਲ, ਸੁਖਬੀਰ ਕੌਰ, ਬਲਕਾਰ ਸਿੰਘ, ਕਮਲੇਸ਼ ਕੁਮਾਰੀ, ਪੂਜਾ ਰਾਣੀ ਅਤੇ ਦਰਸ਼ਨਾ ਦੇਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਿੰਡ ਦੀ ਫਿਰਨੀ ਲਹਿੰਦੇ ਪਾਸੇ ਪਿੰਡ ਦੇ ਕੁਝ ਕਿਸਾਨਾਂ ਦੀ ਜ਼ਮੀਨ ਲੱਗਦੀ ਹੈ ਤੇ ਪਿਛਲੇ 40-50 ਸਾਲਾ ਤੋਂ ਪਿੰਡ ਦਾ ਗੰਦਾ ਪਾਣੀ ਪੰਚਾਇਤੀ ਜਮੀਨ ਵਿਚ ਪੈਂਦਾ ਸੀ ਤੇ ਹੁਣ ਕੁਝ ਕਿਸਾਨਾਂ ਨੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਹੈ। ਜਿਸ ਕਰਕੇ ਹੁਣ ਇਕ ਹਫਤੇ ਤੋਂ ਪਿੰਡ ਦਾ ਗੰਦਾ ਪਾਣੀ ਗਲੀਆਂ ਵਿਚ ਫਿਰਨ ਨਾਲ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ ਤੇ ਇਸ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਛੋਟੇ ਬੱਚੇ ਸਕੂਲ ਪੜਨ ਜਾਂਦੇ ਹਨ ਤੇ ਉਹ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨੂੰ ਵੀ ਜਾਣੂ ਕਰਵਾਇਆ ਹੈ। ਪਰ ਉਹ ਵੀ ਕੋਈ ਸਰਕਾਰੀ ਗਰਾਂਟ ਨਾ ਹੋਣ ਕਾਰਨ ਪੱਲਾ ਝਾੜ ਗਏ ਹਨ। ਸਮੂਹ ਬਿਆਨ ਕਰਤਾਵਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡ ਦੀ ਇਸ ਸਮੱਸਿਆ ਦੇ ਹੱਲ ਲਈ ਫੌਰੀ ਡੀ.ਡੀ.ਪੀ.ਓ ਗੁਰਦਾਸਪੁਰ ਨੂੰ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ ।