ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਕੁਲਦੀਪ ਸੂਦ ਅਤੇ ਚਿੱਤਰਕਾਰ ਰਾਹੀ ਮੋਹਿੰਦਰ ਸਿੰਘ ਸਨਮਾਨਿਤ
ਪਠਾਨਕੋਟ, 26 ਨਵੰਬਰ (ਸੰਧੂ)- ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸਥਾਨਿਕ ਸ਼ਹੀਦ ਮੱਖਣ ਸਿੰਘ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਕਮਲ ਪੰਤ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫ਼ਿਲਮ ਜਗਤ ਦੇ ਪ੍ਰਸਿੱਧ ਸਾਊਂਡ ਰਿਕਾਰਡਿਸਟ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੁਲਦੀਪ ਸੂਦ ਤੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਰਾਹੀ ਮੋਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਪਠਾਨਕੋਟ, 26 ਨਵੰਬਰ (ਸੰਧੂ)- ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸਥਾਨਿਕ ਸ਼ਹੀਦ ਮੱਖਣ ਸਿੰਘ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਕਮਲ ਪੰਤ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫ਼ਿਲਮ ਜਗਤ ਦੇ ਪ੍ਰਸਿੱਧ ਸਾਊਂਡ ਰਿਕਾਰਡਿਸਟ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੁਲਦੀਪ ਸੂਦ ਤੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਰਾਹੀ ਮੋਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪ੍ਰਿੰਸੀਪਲ ਮੀਨਲ ਸ਼ਿਖਾ, ਰੰਗਕਰਮੀ ਸ਼ੰਮੀ ਚੌਧਰੀ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਕੂਲ ਦੀਆਂ ਵਿਦਿਆਰਥਣਾਂ ਨੇ ਫੁੱਲਾਂ ਦੀ ਵਰਖਾ ਤੇ ਸਵਾਗਤੀ ਗੀਤ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ। ਵਿੱਤ ਸਕੱਤਰ ਰਮਨ ਗੁਪਤਾ ਨੇ ਮਹਿਮਾਨਾਂ ਦੀ ਜੀਵਨੀ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜਦਕਿ ਮੰਚ ਸੰਚਾਲਨ ਜਨਰਲ ਸਕੱਤਰ ਮ੍ਰਿਦੁਲ ਪੰਕਜ ਨੇ ਕੀਤਾ। ਐਸੋਸੀਏਸ਼ਨ ਵਲੋਂ ਮਹਿਮਾਨਾਂ ਨੂੰ ਦੋਸ਼ਾਲੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮਨ ਮਹਾਜਨ, ਪੀ.ਆਰ.ਓ. ਵਰਿੰਦਰ ਸਾਗਰ, ਤਿਲਕ ਰਾਜ ਸ਼ਰਮਾ, ਅਵਤਾਰ ਅਬਰੋਲ, ਚੱਕਰਵਰਤੀ ਅਸ਼ੋਕ, ਵਿਨੋਦ ਸ਼ਰਮਾ, ਹਰੀਸ਼ ਮਹਾਜਨ, ਸੱਤਪਾਲ ਗੁਪਤਾ, ਚਰਨ ਕਮਲ ਸ਼ਰਮਾ, ਬਨਾਰਸੀ ਲਾਲ, ਐਮ.ਐਲ. ਕੌਸ਼ਲ, ਰੋਮੀ ਵਡੈਹਰਾ, ਡਾ: ਧਰਮ ਪਾਲ, ਸੱਤਿਆ ਵਰਤ ਸ਼ਰਮਾ, ਸੁਰਿੰਦਰ ਮਹਾਜਨ, ਵਿਜੇ ਡੋਗਰਾ, ਇੰਸਪੈਕਟਰ ਸੁਰਿੰਦਰ ਮਹਾਜਨ, ਰੌਸ਼ਨ ਲਾਲ ਖੋਸਲਾ, ਰੂਪ ਲਾਲ ਪਠਾਨੀਆ, ਬਲਦੇਵ ਪ੍ਰਸ਼ਾਦ ਸ਼ਰਮਾ, ਸੁਭਾਸ਼ ਮਨਚੰਦਾ, ਜੁਗਲ ਕਿਸ਼ੋਰ ਸ਼ਰਮਾ, ਕੁਲਦੀਪ ਰਾਜ ਸ਼ਰਮਾ, ਰਾਜੀਵ ਮਹਿਤਾ, ਅਤੁੱਲ ਸ਼ਰਮਾ, ਸੰਦੀਪ ਕੋਹਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।