29 ਨਵੰਬਰ ਨੂੰ ਪ੍ਰਸਾਰਿਤ ਹੋਵੇਗਾ ‘ਮਨ ਕੀ ਬਾਤ’ ਪ੍ਰੋਗਰਾਮ - ਸਮਾਈਲੀ ਮਹਿਤਾ
ਪਠਾਨਕੋਟ, 26 ਨਵੰਬਰ (ਸੁਮਿਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੀ ਸਟੇਟ ਕੋਆਰਡੀਨੇਟਰ ਸਮਾਈਲੀ ਮਹਿਤਾ ਨੇ ਲੋਕਾਂ ਨੂੰ 29 ਨਵੰਬਰ ਨੂੰ ਪ੍ਰੋਗਰਾਮ ਨਾਲ ਜੁੜਨ ਤੇ ਆਪਣੇ ਕੀਮਤੀ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ ਹੈ । ਸਮਾਈਲੀ ਮਹਿਤਾ ਨੇ ਕਿਹਾ ਕਿ ‘ਮਨ ਕੀ ਬਾਤ ֹ ’ ਰਾਹੀਂ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨਾਲ ਸਿੱਧਾ ਸੰਵਾਦ ਕਰਦੇ ਹਨ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਹੋ ਰਹੇ ਚੰਗੇ ਕੰਮਾਂ ਤੇ ਪ੍ਰੇਰਨਾਦਾਇਕ ਉਪਰਾਲਿਆਂ ਨੂੰ ਲੋਕਾਂ ਸਾਹਮਣੇ ਲਿਆਉਂਦੇ ਹਨ ।
ਅਜੀਤ ਡੈਸਕ
27-11-2026