10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਖ਼ਾਲਸਾ ਕਾਲਜ ਦਾ ਬੀ. ਐੱਸ. ਬੀ. ਐੱਡ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 10 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਡਿਗਰੀ ਕੋਰਸ ਬੀ. ਐੱਸ.

Ad Position 21
No active advertisement
ਨਤੀਜੇ ’ਚੋਂ ਮੋਹਰੀ ਰਹੀਆਂ ਵਿਦਿਆਰਥਣਾਂ। 11-10-2026
ਗੜ੍ਹਸ਼ੰਕਰ, 10 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਡਿਗਰੀ ਕੋਰਸ ਬੀ. ਐੱਸ. ਸੀ. ਬੀ. ਐੱਡ. ਦਾ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਐੱਸ. ਸੀ. ਬੀ. ਐੱਡ. ਦੂਜੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥਣ ਉੱਜਵਲਦੀਪ ਕੌਰ ਨੇ 84.25 ਫ਼ੀਸਦੀ ਅੰਕ ਲੈ ਕੇ ਕਲਾਸ ਵਿਚ ਪਹਿਲਾ, ਬੰਸ਼ਿਕਾ ਚੌਧਰੀ ਨੇ 81.87 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਨੈਨਸੀ ਦੇਵੀ ਨੇ 81.12 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ’ਚ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ
Ad Position 24