10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਕਟੋਰੀਆ ਇੰਟਰਨੈਸ਼ਨਲ ਸਕੂਲ ’ਚ ਵਿਸ਼ਵ ਡਾਕ ਦਿਵਸ ਮਨਾਇਆ

ਅੱਡਾ ਸਰਾਂ, 10 ਅਕਤੂਬਰ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਡਾਕ ਦਿਵਸ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿੱਦਿਅਕ ਦੌਰੇ ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ।

Ad Position 21
No active advertisement
ਡਾਕਘਰ ਵਿਖੇ ਪਹੁੰਚੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਵਿਦਿਆਰਥੀ। 11-10-2026
ਅੱਡਾ ਸਰਾਂ, 10 ਅਕਤੂਬਰ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਡਾਕ ਦਿਵਸ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿੱਦਿਅਕ ਦੌਰੇ ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ। ਵਿਸ਼ਵ ਡਾਕ ਦਿਵਸ ਦੇ ਸਬੰਧ ਵਿਚ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਟਾਂਡਾ ਦੇ ਮੁੱਖ ਡਾਕਘਰ ਦਾ ਵਿੱਦਿਅਕ ਦੌਰਾ ਕਰਵਾਇਆ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਡਾਕਘਰ ਦੀ ਕਾਰਜਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਸੀ। ਡਾਕਘਰ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਚਿੱਠੀਆਂ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ, ਚਿੱਠੀਆਂ ਦੀ ਛਾਂਟੀ, ਵੱਖ-ਵੱਖ ਕਿਸਮਾਂ ਦੀਆਂ ਡਾਕ ਟਿਕਟਾਂ ਅਤੇ ਡਾਕ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਵਿਹਾਰਕ ਤਜਰਬੇ ਰਾਹੀਂ ਬੱਚਿਆਂ ਨੇ ਰਵਾਇਤੀ ਸੰਚਾਰ ਪ੍ਰਣਾਲੀ ਨੂੰ ਨੇੜਿਓਂ ਸਮਝਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਟੀਮ ਵੱਲੋਂ ਵਿਸ਼ੇਸ਼ ਮਾਰਗਦਰਸ਼ਨ ਦਿੱਤਾ ਗਿਆ। ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਤੇ ਨੀਰੂ ਮੁਲਤਾਨੀ, ਜਦਕਿ ਪ੍ਰਿੰਸੀਪਲ ਪੂਜਾ ਪਟਿਆਲ ਨੇ ਵਿਦਿਆਰਥੀਆਂ ਦੇ ਯਤਨਾਂ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਹਾਰਕ ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਹੈ। ਇਸ ਤਰ੍ਹਾਂ ਦੇ ਵਿੱਦਿਅਕ ਦੌਰਿਆਂ ਨਾਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜੀਵਨ ਵਿਚ ਵਰਤੀਆਂ ਜਾਂਦੀਆਂ ਪ੍ਰਣਾਲੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਸ ਸਫਲ ਪ੍ਰੋਗਰਾਮ ਦਾ ਆਯੋਜਨ ਸਕੂਲ ਦੀਆਂ ਕੋਆਰਡੀਨੇਟਰਾਂ ਵਿਨੀਤਾ ਬਲੋਰੀਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਤੇ ਸ਼ਿਵਾਨੀ ਦੀ ਦੇਖ-ਰੇਖ ਹੇਠ ਕੀਤਾ। ਇਸ ਮੌਕੇ ਸਮੂਹ ਅਧਿਆਪਕ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਨਰਲ ਸਕੱਤਰ ਸ਼ਾਹੀ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਸਕੂਲਾਂ ‘ਚ ਮੈਗਾ ਪੀ. ਟੀ. ਐਮ. ‘ਚ ਸ਼ਿਰਕਤ
Ad Position 24