ਜੇ. ਸੀ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਸਥਾ ਨੂੰ ਪੱਖੇ ਭੇਟ
ਦਸੂਹਾ, 16 ਅਕਤੂਬਰ (ਭੁੱਲਰ)-ਜੇ. ਸੀ.
ਦਸੂਹਾ, 16 ਅਕਤੂਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਵਲੋਂ ਸੰਸਥਾ ਪ੍ਰਤੀ ਆਪਣੀ ਸਾਂਝ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਸਕੂਲ ਨੂੰ ਪੱਖੇ ਤੇ ਬਿਜਲੀ ਦੇ ਬਲਬ ਭੇਟ ਕੀਤੇ ਗਏ। ਵਿਦਿਆਰਥੀਆਂ ਦੀ ਇਸ ਪਹਿਲਕਦਮੀ ਨਾਲ ਸੰਸਥਾ ਪ੍ਰਤੀ ਉਨ੍ਹਾਂ ਦੇ ਲਗਾਅ ਤੇ ਸਹਿਯੋਗ ਦੀ ਭਾਵਨਾ ਝਲਕਦੀ ਹੈ। ਇਸ ਮੌਕੇ ਸਕੂਲ ਇੰਚਾਰਜ ਪ੍ਰੋ. ਨਿਵੇਦਿਕਾ, ਡਾ. ਗਿਰੀਸ਼ ਕੁਮਾਰ, ਡਾ. ਅਨਿਲ ਕੁਮਾਰ, ਪ੍ਰੋ. ਪ੍ਰੀਤੀ, ਪ੍ਰੋ. ਪੱਲਵੀ ਅਤੇ ਵਿਦਿਆਰਥੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪ੍ਰਿੰਸੀਪਲ ਡਾ. ਭਾਨੂੰ ਗੁਪਤਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਸੰਸਥਾ ਦੀ ਬਿਹਤਰੀ ਲਈ ਦਿੱਤਾ ਗਿਆ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਸਥਾ ਪ੍ਰਤੀ ਉਨ੍ਹਾਂ ਦਾ ਇਹ ਸਤਕਾਰ ਅਸਲ ਵਿਚ ਉਨ੍ਹਾਂ ਸਮਾਜਕ ਗੁਣਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਨ੍ਹਾਂ ਦਾ ਨਿਰਮਾਣ ਕਰਨਾ ਅਧਿਆਪਨ ਦਾ ਅਸਲ ਮਕਸਦ ਮੰਨਿਆ ਜਾਂਦਾ ਹੈ।