17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਗਵਾਨ ਸ੍ਰੀ ਰਾਮ ਚੰਦਰ ਦੀ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਦਾ ਸਵਾਗਤ

ਚੱਬੇਵਾਲ, 16 ਅਕਤੂਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿਚ ਸ੍ਰੀ ਰਾਮ ਲੀਲ੍ਹਾ ਕਮੇਟੀ ਬੱਸੀ ਕਲਾਂ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ ਗਈ।

Ad Position 21
No active advertisement
ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦੇ ਤਿਉਹਾਰ ਸੰਬੰਧੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਕੱਢੀ ਸ਼ੋਭਾ ਯਾਤਰਾ ਮੌਕੇ ਪ੍ਰਬੰਧਕਾਂ ਦਾ ਚੱਬੇਵਾਲ ਵਿਖੇ ਸਵਾਗਤ ਕਰਦੇ ਹੋਏ। ਤਸਵੀਰ : ਰਾਜੀਵ ਭਾਰਦਵਾਜ 17-10-2026
ਚੱਬੇਵਾਲ, 16 ਅਕਤੂਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿਚ ਸ੍ਰੀ ਰਾਮ ਲੀਲ੍ਹਾ ਕਮੇਟੀ ਬੱਸੀ ਕਲਾਂ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ ਗਈ। ਬੈਂਡ ਬਾਜੇ ਨਾਲ ਕੱਢੀ ਗਈ ਸ਼ੋਭਾ ਯਾਤਰਾ ਵਿਚ ਸਜਾਏ ਗਏ ਸਰੂਪ ਬਹੁਤ ਹੀ ਮਨਮੋਹਕ ਸਨ। ਜਾਣਕਾਰੀ ਦਿੰਦੇ ਹੋਏ ਵਿਨੋਦ ਸ਼ਾਹ ਨੇ ਦੱਸਿਆ ਕਿ ਅੱਜ ਭਗਵਾਨ ਰਾਮ ਦੇ ਵਿਆਹ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਦੁਸਹਿਰਾ ਗਰਾਊਂਡ ਬੱਸੀ ਕਲਾਂ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ਚੱਬੇਵਾਲ ਤੱਕ ਪਹੁੰਚੀ, ਮੁੱਖ ਚੌਕ ਚੱਬੇਵਾਲ ਤੋਂ ਭੀਲੋਵਾਲ ਚੌਕ ਤੋਂ ਹੁੰਦੀ ਹੋਈ ਵਾਪਸ ਬੱਸੀ ਕਲਾਂ ਪਰਤੀ। ਚੱਬੇਵਾਲ ਮੁੱਖ ਬਾਜ਼ਾਰ ਵਿਚ ਇਸ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਰਮਨ ਚੱਢਾ, ਵਿਨੋਦ ਸ਼ਾਹ, ਸਰਪੰਚ ਹਰੀਸ਼ ਕੁਮਾਰ ਵਿੱਕੀ ਚੱਢਾ, ਕੁਲਦੀਪ ਰਾਣਾ ਜੰਡੋਲੀ, ਰੋਹਿਤ ਸ਼ਰਮਾ, ਬਲਰਾਮ ਸ਼ਰਮਾ, ਸਚਿਨ ਗੱਗੀ, ਹਨੀ ਰਾਣਾ, ਹੈਪੀ ਰਾਣਾ, ਸੰਜੀਵ ਖੁਰਾਨਾ, ਪਵਨ ਖੁਰਾਨਾ, ਦੀਪਕ ਚੱਢਾ, ਵਿਸ਼ਾਲ ਚੱਢਾ, ਕਾਕੂ ਖੁਰਾਨਾ, ਰਾਜੀਵ ਖੁਰਾਨਾ, ਵਿਕਾਸ ਧੀਰ,ਰੋਹਿਤ ਸ਼ਰਮਾ, ਮੁਕੇਸ਼ ਕੁਮਾਰ, ਬਾਬੂ, ਮਨੂ ਵਿਜ, ਵਿਵੇਕ ਚੱਢਾ, ਰਿੰਕੂ ਅਰੋੜਾ, ਅਰੁਣ ਚੱਢਾ, ਹਰੀ ਸ਼ਰਨ, ਗੌਤਮ, ਪਵਿੱਤਰ ਚੱਢਾ, ਯੋਗਰਾਜ ਮਹਿਰਾ, ਬ੍ਰਹਮ ਦੱਤ ਰੱਤੀ, ਅਜੈ ਬੱਸੀ, ਵਿਜੇ ਕੁਮਾਰ, ਪਵਿੱਤਰ ਚੱਢਾ, ਪੰਕਜ ਬਾਲੀ, ਸਤੀਸ਼ ਕੁਮਾਰ ਸ਼ਰਮਾ, ਜੈਵਿਸ਼ ਸਚਦੇਵ, ਜੌਂਟੀ ਸਚਦੇਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਟਰਾਂਸਪੋਰਟ ਯੂਨੀਅਨ ਨੇ ਇੰਜ: ਹਰਮਿੰਦਰ ਸਿੰਘ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਸਥਾ ਨੂੰ ਪੱਖੇ ਭੇਟ
Ad Position 24