17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਲਕਸ਼ਮੀ ਨਰਾਇਣ ਮੰਦਰ ਹਾਜੀਪੁਰ ਵਿਖੇ ਮੈਡੀਕਲ ਕੈਂਪ ਲਗਾਇਆ

ਹਾਜੀਪੁਰ, 16 ਅਕਤੂਬਰ (ਜੋਗਿੰਦਰ ਸਿੰਘ)-ਵਰਧਮਾਨ ਯਾਰਨ ਐਂਡ ਥਰੈਡਜ ਲਿਮਟਡ ਵਲੋਂ ਵਰਲਡ ਕੈਂਸਰ ਕੇਅਰ ਤੇ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੀ ਰਹਿਨੁਮਾਈ ਹੇਠ ਲਕਸ਼ਮੀ ਨਰਾਇਣ ਮੰਦਰ ਹਾਜੀਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ ਦਾ ਉਦਘਾਟਨ ਕਸਬਾ ਹਾਜੀਪੁਰ ਦੇ ਸਮਾਜ ਸੇਵਕ ਜੋਗਿੰਦਰਪਾਲ ਕੁੰਦਰਾ ਨੇ ਜੋਤੀ ਜਗਾ ਕੀਤਾ। ਕੈਂਪ ’ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮਰੀਜ਼ ਪੁੱਜੇ, ਜਿਨ੍ਹਾਂ ਦੀ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਜਾਂਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-10-2026
ਹਾਜੀਪੁਰ, 16 ਅਕਤੂਬਰ (ਜੋਗਿੰਦਰ ਸਿੰਘ)-ਵਰਧਮਾਨ ਯਾਰਨ ਐਂਡ ਥਰੈਡਜ ਲਿਮਟਡ ਵਲੋਂ ਵਰਲਡ ਕੈਂਸਰ ਕੇਅਰ ਤੇ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੀ ਰਹਿਨੁਮਾਈ ਹੇਠ ਲਕਸ਼ਮੀ ਨਰਾਇਣ ਮੰਦਰ ਹਾਜੀਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ ਦਾ ਉਦਘਾਟਨ ਕਸਬਾ ਹਾਜੀਪੁਰ ਦੇ ਸਮਾਜ ਸੇਵਕ ਜੋਗਿੰਦਰਪਾਲ ਕੁੰਦਰਾ ਨੇ ਜੋਤੀ ਜਗਾ ਕੀਤਾ। ਕੈਂਪ ’ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮਰੀਜ਼ ਪੁੱਜੇ, ਜਿਨ੍ਹਾਂ ਦੀ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਜਾਂਚ ਕੀਤੀ ਗਈ। ਕੈਂਪ ਦੌਰਾਨ ਕੈਂਸਰ ਕੇਅਰ ਦੇ ਸਪੈਸ਼ਲਿਸਟ ਡਾਕਟਰਾਂ ਵਲੋਂ ਔਰਤਾਂ ਦੇ ਬੱਚੇਦਾਨੀ ਦਾ ਕੈਂਸਰ, ਸਤਨ ਕੈਂਸਰ, ਮਰਦਾਂ ਦੇ ਪਰੋਟੈਸਟ, ਮੂੰਹ ਤੇ ਗਲੇ ਦੇ ਕੈਂਸਰ ਦੀ ਜਾਂਚ ਆਧੁਨਿਕ ਮਸ਼ੀਨਾਂ ਨਾਲ ਮੌਕੇ ’ਤੇ ਹੀ ਕੀਤੀ ਗਈ। ਭਾਈ ਘਨੱਈਆ ਜੀ ਟਰੱਸਟ ਟਾਂਡਾ ਵਲੋਂ ਕੈਂਪ ’ਚ ਵਿਸ਼ੇਸ਼ ਯੋਗਦਾਨ ਪਾਇਆ ਤੇ ਮਰੀਜ਼ਾਂ ਨੂੰ ਮੁਫ਼ਤ ਨਜ਼ਰੀ ਐਨਕਾਂ ਤੇ ਲੈਂਜ਼ ਫ਼੍ਰੀ ਦਿੱਤੇ ਗਏ। ਸੈਂਕੜੇ ਮਰੀਜ਼ਾਂ ਨੂੰ ਬੀ. ਪੀ. ਤੇ ਸ਼ੂਗਰ ਹੋਰ ਸਧਾਰਣ ਰੋਗਾਂ ਦੀ ਮੁਫ਼ਤ ਦਵਾਈ ਪ੍ਰਦਾਨ ਕੀਤੀ ਗਈ। ਇਸ ਮੌਕੇ ਭਾਈ ਘਨੱਈਆ ਜੀ ਟਰੱਸਟ ਟਾਂਡਾ ਦੇ ਚੇਅਰਮੈਨ ਬਲਬੀਰ ਸਿੰਘ, ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਬਲਬੀਰ ਚੰਦ, ਸੁਦਰਸ਼ਨ ਹਾਜੀਪੁਰ, ਮਨੋਜ ਕੁਮਾਰ ਹਾਂਡਾ, ਮੰਗਤ ਰਾਮ ਉਦਯੋਗਪਤੀ, ਸਰੂਪ ਸਿੰਘ ਹਾਜੀਪੁਰ, ਧਰਮਪਾਲ ਸ਼ਰਮਾ ਆਦਿ ਤੋਂ ਇਲਾਵਾ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਲਜੀਤ ਕੌਰ ਜ਼ੋਨ ਪ੍ਰਧਾਨ ਐਮਾਂ ਮਾਂਗਟ ਤੇ ਦਲਬੀਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਨਿਯੁਕਤ ਅਗਲੀ ਖ਼ਬਰ 12 ਏਕੜ ਝੋਨੇ ਦੀ ਫ਼ਸਲ ਬਰਬਾਦ
Ad Position 24