17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਲਜੀਤ ਕੌਰ ਜ਼ੋਨ ਪ੍ਰਧਾਨ ਐਮਾਂ ਮਾਂਗਟ ਤੇ ਦਲਬੀਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਨਿਯੁਕਤ

ਮੁਕੇਰੀਆਂ, ਐਮਾਂ ਮਾਂਗਟ, 16 ਅਕਤੂਬਰ (ਰਾਮਗੜ੍ਹੀਆ, ਗੁਰਾਇਆ)-ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਹਰਮਿੰਦਰ ਕੌਰ ਦੀ ਅਗਵਾਈ ਹੇਠ ਕਾਂਗਰਸੀ ਪਾਰਟੀ ਦੀ ਕਸਬਾ ਐਮਾਂ ਮਾਂਗਟ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਸਚਿਨ ਸਮਿਆਲ ਵਾਈਸ ਜ਼ਿਲ੍ਹਾ ਪ੍ਰਧਾਨ, ਤਰਸੇਮ ਮਿਨਹਾਸ ਸੀਨੀਅਰ ਕਾਂਗਰਸੀ ਆਗੂ ਤੇ ਸੁਮਿਤ ਡਡਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਹਰਮਿੰਦਰ ਕੌਰ ਨੇ ਪਿੰਡਾਂ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਲਜੀਤ ਕੌਰ ਜ਼ੋਨ ਪ੍ਰਧਾਨ ਐਮਾਂ ਮਾਂਗਟ ਤੇ ਦਲਬੀਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਨਿਯੁਕਤ ਕੀਤਾ।

Ad Position 21
No active advertisement
ਮੀਟਿੰਗ ਦੌਰਾਨ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਹਰਮਿੰਦਰ ਕੌਰ, ਨਾਲ ਸਚਿਨ ਸਮਿਆਲ ਵਾਈਸ ਜ਼ਿਲ੍ਹਾ ਪ੍ਰਧਾਨ, ਤਰਸੇਮ ਮਿਨਹਾਸ ਸੀਨੀਅਰ ਕਾਂਗਰਸੀ ਆਗੂ ਅਤੇ ਸੁਮਿਤ ਡਡਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਹੋਰ ਕਾਂਗਰਸੀ ਵਰਕਰ। ਤਸਵੀਰ : ਰਾਮਗੜ੍ਹੀਆ, ਗੁਰਾਇਆ 17-10-2026
ਮੁਕੇਰੀਆਂ, ਐਮਾਂ ਮਾਂਗਟ, 16 ਅਕਤੂਬਰ (ਰਾਮਗੜ੍ਹੀਆ, ਗੁਰਾਇਆ)-ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਹਰਮਿੰਦਰ ਕੌਰ ਦੀ ਅਗਵਾਈ ਹੇਠ ਕਾਂਗਰਸੀ ਪਾਰਟੀ ਦੀ ਕਸਬਾ ਐਮਾਂ ਮਾਂਗਟ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਸਚਿਨ ਸਮਿਆਲ ਵਾਈਸ ਜ਼ਿਲ੍ਹਾ ਪ੍ਰਧਾਨ, ਤਰਸੇਮ ਮਿਨਹਾਸ ਸੀਨੀਅਰ ਕਾਂਗਰਸੀ ਆਗੂ ਤੇ ਸੁਮਿਤ ਡਡਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਹਰਮਿੰਦਰ ਕੌਰ ਨੇ ਪਿੰਡਾਂ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਲਜੀਤ ਕੌਰ ਜ਼ੋਨ ਪ੍ਰਧਾਨ ਐਮਾਂ ਮਾਂਗਟ ਤੇ ਦਲਬੀਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਨਿਯੁਕਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਕੌਰ ਨੇ ਕਿਹਾ ਕਿ ਦਲਜੀਤ ਕੌਰ ਅਤੇ ਦਲਬੀਰ ਕੌਰ ’ਤੇ ਉਨ੍ਹਾਂ ਨੂੰ ਪੂਰਾ ਮਾਣ ਹੈ ਅਤੇ ਆਸ ਪ੍ਰਗਟਾਈ ਕਿ ਕਾਂਗਰਸ ਦੀਆਂ ਦੋਨੋਂ ਮਹਿਲਾ ਆਗੂਆਂ ਪਾਰਟੀ ਦੀ ਮਜ਼ਬੂਤੀ ਲਈ ਬਿਹਤਰ ਕੰਮ ਕਰਨਗੀਆਂ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਮੌਜੂਦਾ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਪੰਜਾਬ ਅੰਦਰ ਨਸ਼ਾ ਰੁਕਣ ਲਈ ਬਜਾਏ ਪਹਿਲਾਂ ਨਾਲੋਂ ਵੀ ਜ਼ਿਆਦਾ ਫੈਲਦਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਰੋਕਣ ਵਿਚ ਨਾ-ਕਾਮਯਾਬ ਰਹੀ ਹੈ। ਇਸ ਮੌਕੇ ਨਵ-ਨਿਯੁਕਤ ਮਹਿਲਾ ਆਗੂਆਂ ਨੇ ਕਾਂਗਰਸ ਹਾਈਕਮਾਨ ਤੇ ਬੀਬੀ ਹਰਮਿੰਦਰ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੀਆਂ। ਇਸ ਮੌਕੇ ਰਸ਼ਪਾਲ ਸਿੰਘ, ਕਾਬਲ ਸਿੰਘ, ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਬਲਜੀਤ ਕੌਰ, ਦਲਜੀਤ ਕੌਰ, ਰਵਿੰਦਰ ਕੌਰ, ਪਰਮਿੰਦਰ ਕੌਰ, ਅਨੀਤਾ ਦੇਵੀ, ਅੰਕਿਤਾ ਸੈਣੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਸੁਸਾਇਟੀ ਨੂੰ ਮੀਟਿੰਗ ਹਾਲ ਦੀ ਉਸਾਰੀ ਲਈ ਵਿਧਾਇਕ ਰਾਜਾ ਗਿੱਲ ਨੇ ਦਿੱਤਾ 6 ਲੱਖ ਰੁਪਏ ਦਾ ਸੈਕਸ਼ਨ ਲੈਟਰ ਅਗਲੀ ਖ਼ਬਰ ਲਕਸ਼ਮੀ ਨਰਾਇਣ ਮੰਦਰ ਹਾਜੀਪੁਰ ਵਿਖੇ ਮੈਡੀਕਲ ਕੈਂਪ ਲਗਾਇਆ
Ad Position 24