17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅੰਬੇਡਕਰ ਸੁਸਾਇਟੀ ਨੂੰ ਮੀਟਿੰਗ ਹਾਲ ਦੀ ਉਸਾਰੀ ਲਈ ਵਿਧਾਇਕ ਰਾਜਾ ਗਿੱਲ ਨੇ ਦਿੱਤਾ 6 ਲੱਖ ਰੁਪਏ ਦਾ ਸੈਕਸ਼ਨ ਲੈਟਰ

ਪੱਸੀ ਕੰਢੀ, 16 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਡਾ. ਬੀ.

Ad Position 21
No active advertisement
ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੈਕਸ਼ਨ ਲੈਟਰ ਭੇਟ ਕਰਦੇ ਹੋਏ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਹੋਰ। ਤਸਵੀਰ : ਰਜਪਾਲਮਾ 17-10-2026
ਪੱਸੀ ਕੰਢੀ, 16 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਕੇ. ਆਰ. ਕੇ. ਡੀ. ਏ. ਵੀ. ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਉੜਮੁੜ-ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸੁਸਾਇਟੀ ਵਲੋਂ ਉਸਾਰੇ ਜਾ ਰਹੇ ਅੰਬੇਡਕਰ ਮੀਟਿੰਗ ਹਾਲ ਦੀ ਅਧੂਰੀ ਉਸਾਰੀ ਨੂੰ ਮੁਕੰਮਲ ਕਰਵਾਉਣ ਲਈ 6 ਲੱਖ ਰੁਪਏ ਦਾ ਸੈਕਸ਼ਨ ਲੈਟਰ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੌਂਪਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਮੀਟਿੰਗ ਹਾਲ ਦੀ ਉਸਾਰੀ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਦਿਸ਼ਾਂਤ ਬਹਿਲ, ਬਲਾਕ ਪ੍ਰਧਾਨ ਅੰਕੁਸ਼ ਪੰਡਿਤ ਤੇ ਸਮਾਜ ਸੇਵੀ ਸ਼ੁਭਮ ਸਹੋਤਾ ਸਮੇਤ ਹੋਰ ਬੁਲਾਰਿਆਂ ਨੇ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਮਿਸ਼ਨ ਮੀਟਿੰਗ ਹਾਲ ਤਹਿਤ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀ ਦਿਸ਼ਾਂਤ ਬਹਿਲ, ਅੰਕੁਸ਼ ਪੰਡਿਤ, ਸ਼ੁਭਮ ਸਹੋਤਾ, ਪ੍ਰਿੰਸੀਪਲ ਸੁਨੀਲ ਕੁਮਾਰ, ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ, ਮੀਤ ਪ੍ਰਧਾਨ ਡਾਕਟਰ ਹਰਸ਼ਿੰਦਰ ਦੀਪਕ, ਮੀਤ ਪ੍ਰਧਾਨ ਲੈਕ. ਭੁਪਿੰਦਰ ਸਿੰਘ, ਸਕੱਤਰ ਡਾਕਟਰ ਬਲਜੀਤ ਸਿੰਘ, ਜੁਆਇੰਟ ਸਕੱਤਰ ਮਾਸਟਰ ਰਣਜੀਤ ਸਿੰਘ, ਪ੍ਰੈੱਸ ਸਕੱਤਰ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਕਰਨੈਲ ਸਿੰਘ ਰਾਣਾ, ਕੁਲਦੀਪ ਮਿੰਟੂ, ਮਲਕੀਤ ਸਿੰਘ, ਸੁਰਿੰਦਰ ਪਾਲ ਸਿੰਘ, ਬਲਵੀਰ ਸਿੰਘ ਜੋਹਲ (ਸਾਰੇ ਸਲਾਹਕਾਰ), ਪ੍ਰਿੰਸੀਪਲ ਸੁਨੀਲ ਕੁਮਾਰ, ਵਿਵੇਕ ਗੁਪਤਾ, ਹਰਪਾਲ ਸਿੰਘ ਮਾਗਾ, ਸੁਰਿੰਦਰ ਠਾਕੁਰ, ਯੋਗੇਸ਼ ਗੁਪਤਾ, ਸੋਨੀਆ ਠਾਕੁਰ, ਪ੍ਰਭ ਗੜ੍ਹਦੀਵਾਲਾ, ਲਖਵਿੰਦਰ ਸਿੰਘ ਬਾਹਗਾ, ਜਸਵਿੰਦਰ ਸਿੰਘ ਬਾਹਗਾ, ਬੰਟੀ, ਜਤਿੰਦਰ ਕੁਮਾਰ, ਮਮਤਾ ਰਾਣੀ, ਠੇਕੇਦਾਰ ਸ਼ਿੰਗਾਰਾ ਸਿੰਘ, ਪ੍ਰਧਾਨ ਰਜਿੰਦਰ ਸਿੰਘ ਲਾਲੀ, ਲਖਵੀਰ ਸਿੰਘ, ਪ੍ਰਦੀਪ ਕੁਮਾਰ, ਕਰਮ ਸਿੰਘ, ਮਾਸਟਰ ਸੁਖਵਿੰਦਰ ਸਿੰਘ ਰਾਣਾ, ਨਿਰਮਲ ਸਿੰਘ, ਪ੍ਰਸ਼ੋਤਮ ਸਿੰਘ ਕਾਲਰਾ, ਪਰਮਜੀਤ ਸਿੰਘ ਕਾਲਰਾ, ਸੁਰਜੀਤ ਸਿੰਘ ਕਲਰਾ, ਰਸ਼ਪਾਲ ਸਿੰਘ ਪਾਲਾ, ਅਮਰਜੀਤ ਸਿੰਘ, ਲਛਮਣ, ਜਸਵੰਤ ਸਿੰਘ, ਸਤਵਿੰਦਰ ਸਿੰਘ ਫ਼ੌਜੀ, ਗੋਲਡੀ, ਅਮਰਜੀਤ ਸਿੰਘ ਨਵੀਂ ਆਬਾਦੀ, ਲਵਪ੍ਰੀਤ ਸਿੰਘ ਲਵ ਕਾਲਰਾ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ ਵਿਚ ਪਹੁੰਚੇ ਵੱਡੀ ਗਿਣਤੀ ’ਚ ਨੌਜਵਾਨ ਅਗਲੀ ਖ਼ਬਰ ਦਲਜੀਤ ਕੌਰ ਜ਼ੋਨ ਪ੍ਰਧਾਨ ਐਮਾਂ ਮਾਂਗਟ ਤੇ ਦਲਬੀਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਨਿਯੁਕਤ
Ad Position 24