17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰਜਿੰਦਰ ਮਾਰਸ਼ਲ ਤੇ ਸੁਖਵਿੰਦਰ ਅਰੋੜਾ ਵਲੋਂ ਰਾਮ-ਲੀਲ੍ਹਾ ਦੀ ਨੌਵੀਂ ਨਾਈਟ ਦਾ ਉਦਘਾਟਨ

ਟਾਂਡਾ ਉੜਮੁੜ, 16 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਸ੍ਰੀ ਅਰਜਨ ਕਲੱਬ ਟਾਂਡਾ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਤੇ ਸਮੂਹ ਕਲੱਬ ਮੈਂਬਰਾਂ ਵਲੋਂ ਸ਼ੁਰੂ ਕੀਤੀ ਰਾਮ-ਲੀਲ੍ਹਾ ਮੰਚਨ ਦੀ ਨੌਵੀਂ ਨਾਈਟ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਮਾਰਸ਼ਲ ਤੇ ਮਾਤਾ ਸਾਹਿਬ ਕੌਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਬੋਲਦਿਆਂ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਤੇ ਅਰੋੜਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸਚਾਈ, ਇਮਾਨਦਾਰੀ, ਮਰਿਆਦਾ, ਸੇਵਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਟਾਂਡਾ ਉੜਮੁੜ, 16 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਸ੍ਰੀ ਅਰਜਨ ਕਲੱਬ ਟਾਂਡਾ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਤੇ ਸਮੂਹ ਕਲੱਬ ਮੈਂਬਰਾਂ ਵਲੋਂ ਸ਼ੁਰੂ ਕੀਤੀ ਰਾਮ-ਲੀਲ੍ਹਾ ਮੰਚਨ ਦੀ ਨੌਵੀਂ ਨਾਈਟ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਮਾਰਸ਼ਲ ਤੇ ਮਾਤਾ ਸਾਹਿਬ ਕੌਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਬੋਲਦਿਆਂ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਤੇ ਅਰੋੜਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸਚਾਈ, ਇਮਾਨਦਾਰੀ, ਮਰਿਆਦਾ, ਸੇਵਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ ਹੈ। ਅਜਿਹੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਤਰਸੇਮ ਪੱਪੂ, ਕੁਲਵੰਤ ਸਿੰਘ ਮਾਰਸ਼ਲ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਨਿਲ ਧਮਾਨ ਤੋਂ ਇਲਾਵਾ ਰਜੇਸ਼ ਕੁਮਾਰ ਲਾਡੀ, ਰਣਜੀਤ ਕੁਮਾਰ, ਪਰਵੀਨ ਕੁਮਾਰ, ਵਿਨੋਦ ਕੁਮਾਰ, ਗੁਰਮੀਤ ਅਰੋੜਾ, ਸ਼ਿਵ ਨੰਦਾ, ਅਭੀ ਤਲਵਾੜ, ਮਨੀ ਸ਼ੇਖਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੇਂਟ ਸੋਲਜਰ ਇੰਸਟੀਚਿਊਟ ’ਚ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਅੰਦੋਲਨਕਾਰੀ-ਡਾ. ਬੱਗਾ
Ad Position 24