ਭਾਜਪਾ ਨੇਤਾ ਸੁਸ਼ੀਲ ਪਿੰਕੀ ਦੇ ਕਹਿਣ ’ਤੇ ਸਾਬਕਾ ਐਮ. ਸੀ. ਖੰਨਾ ਨੇ ਬੀ. ਬੀ. ਐਮ. ਬੀ. ਨੂੰ ਲਿਖੀਆਂ ਦੋ ਚਿੱਠੀਆਂ
ਤਲਵਾੜਾ, 18 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਦਸੂਹਾ ਤੋਂ ਭਾਜਪਾ ਨੇਤਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਵਲੋਂ ਤਲਵਾੜਾ ਟਾਊਨਸ਼ਿਪ ਦੇ ਦੋ ਅਹਿਮ ਮੁੱਦਿਆਂ ਸੰਬੰਧੀ ਸੀਨੀਅਰ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਜਾਣੂ ਕਰਵਾਇਆ। ਖੰਨਾ ਨੇ ਇਨ੍ਹਾਂ ਅਹਿਮ ਮੁੱਦਿਆਂ ਸੰਬੰਧੀ ਸੰਬੰਧਿਤ ਕੇਂਦਰੀ ਮੰਤਰੀ ਤੇ ਚੇਅਰਮੈਨ ਬੀ.
ਤਲਵਾੜਾ, 18 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਦਸੂਹਾ ਤੋਂ ਭਾਜਪਾ ਨੇਤਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਵਲੋਂ ਤਲਵਾੜਾ ਟਾਊਨਸ਼ਿਪ ਦੇ ਦੋ ਅਹਿਮ ਮੁੱਦਿਆਂ ਸੰਬੰਧੀ ਸੀਨੀਅਰ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਜਾਣੂ ਕਰਵਾਇਆ। ਖੰਨਾ ਨੇ ਇਨ੍ਹਾਂ ਅਹਿਮ ਮੁੱਦਿਆਂ ਸੰਬੰਧੀ ਸੰਬੰਧਿਤ ਕੇਂਦਰੀ ਮੰਤਰੀ ਤੇ ਚੇਅਰਮੈਨ ਬੀ. ਬੀ. ਐਮ. ਬੀ. ਨੂੰ ਦੋ ਪੱਤਰ ਲਿਖੇ। ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਦੱਸਿਆ ਕਿ ਪਹਿਲਾ ਮੁੱਦਾ ਬੀ. ਬੀ. ਐਮ. ਬੀ. ਦੇ ਖ਼ਾਲੀ ਪਏ ਕੁਆਟਰਾਂ ਨੂੰ ਅਲਾਟ ਕਰਨ ਅਤੇ ਦੂਸਰਾ ਮੁੱਦਾ ਬੀ. ਬੀ. ਐਮ. ਬੀ. ਕਾਲੋਨੀਆਂ ਦੀ ਸੜਕ ਤੇ ਖ਼ਤਰਨਾਕ ਦਰਖਤਾਂ ਅਤੇ ਡੈਮ ਰੋਡ ’ਤੇ ਖੜੇ ਦਰਖਤਾਂ ਨੂੰ ਕੱਟਣ ਦੀ ਇਜਾਜ਼ਤ ਲਈ ਹੈ। ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਦੱਸਿਆ ਕਿ ਤਲਵਾੜਾ ਟਾਊਨਸ਼ਿਪ ਦੀਆਂ ਦੋਨੋਂ ਅਹਿਮ ਮੰਗਾਂ ਬਹੁਤ ਲੰਬੇ ਸਮੇਂ ਦੀਆਂ ਹਨ। ਉਨ੍ਹਾਂ ਇਹ ਮੰਗਾਂ ਬਹੁਤ ਹੀ ਗੰਭੀਰਤਾ ਨਾਲ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ ਹੈ। ਪਿੰਕੀ ਨੇ ਉਮੀਦ ਜਤਾਈ ਹੈ ਕਿ ਇਹ ਅਹਿਮ ਦੋ ਮੰਗਾਂ ਜਲਦ ਪੂਰੀਆਂ ਹੋਣਗੀਆਂ।