20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜੰਗਲਾਤ ਵਿਭਾਗ ਵਲੋਂ ਨਾਜਾਇਜ਼ ਤੌਰ ’ਤੇ ਖ਼ੈਰ ਦੀਆਂ ਲੱਕੜਾਂ ਸਮੇਤ 7 ਕਾਬੂ, ਮਾਮਲਾ ਦਰਜ

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਵਨਪਾਲ ਡਾ. ਸੰਜੀਵ ਤਿਵਾੜੀ ਤੇ ਵਨਪਾਲ ਨਾਰਥ ਸਰਕਲ ਵਿਕਰਮ ਸਿੰਘ ਕੁੰਦਰਾ ਤੇ ਡੀ.

Ad Position 21
No active advertisement
ਖ਼ੈਰ ਦੀਆਂ ਲੱਕੜਾਂ ਸਮੇਤ ਕਾਬੂ ਕੀਤੇ ਗਰੋਹ ਦੇ ਮੈਂਬਰਾਂ ਦੇ ਨਾਲ ਵਿਭਾਗ ਦੀ ਟੀਮ ਦੇ ਮੈਂਬਰ। ਤਸਵੀਰ : ਹਮਸ਼ਾਇਨ ਸਟੂਡੀਓ 20-10-2026
ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਵਨਪਾਲ ਡਾ. ਸੰਜੀਵ ਤਿਵਾੜੀ ਤੇ ਵਨਪਾਲ ਨਾਰਥ ਸਰਕਲ ਵਿਕਰਮ ਸਿੰਘ ਕੁੰਦਰਾ ਤੇ ਡੀ. ਐਫ. ਓ. ਜਰਨੈਲ ਸਿੰਘ ਦੇ ਨਿਰਦੇਸ਼ਾਂ ’ਤੇ ਜੰਗਲਾਤ ਵਿਭਾਗ ਨੇ ਖ਼ੈਰ ਦੀ ਨਾਜਾਇਜ਼ ਕਟਾਈ ਨੂੰ ਰੋਕਣ ਲਈ ਗਸ਼ਤ ਤੇਜ਼ ਕਰਦਿਆਂ ਨਾਜਾਇਜ਼ ਤੌਰ ’ਤੇ ਕੱਟੀ ਗਈ ਖ਼ੈਰ ਦੀ ਲੱਕੜ ਸਮੇਤ ਗਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਰੇਂਜ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ 15 ਤੇ 16 ਅਕਤੂਬਰ ਦੀ ਰਾਤ ਨੂੰ ਖੜਕਾਂ ਦੇ ਜੰਗਲ ਤੋਂ ਖ਼ੈਰ ਦੇ 8 ਅਤੇ ਫਲਾਹੀ ਤੋਂ ਨਾਜਾਇਜ਼ ਤੌਰ ’ਤੇ 1 ਦਰੱਖ਼ਤ ਕੱਟਿਆ ਗਿਆ ਸੀ, ਜਿਸ ਤੋਂ ਬਾਅਦ ਗਸ਼ਤ ਤੇਜ਼ ਕਰਦਿਆਂ ਖ਼ੈਰ ਦੀਆਂ ਲੱਕੜਾਂ ਸਮੇਤ ਗਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਡੀ. ਐਫ. ਓ. ਧਰਮਵੀਰ ਧੇਰੂ ਅਤੇ ਡਿਪਟੀ ਡੀ. ਐਫ. ਓ. ਵੈਂਕਟੇਸ਼ ਸ਼ਿਵਾਲੇ ਦੀ ਹਦਾਇਤਾਂ ’ਤੇ ਕਾਰਵਾਈ ਨੂੰ ਵਿਭਾਗ ਵਲੋਂ ਅੰਜਾਮ ਦਿੰਦੇ ਹੋਏ ਕੁਝ ਵਿਅਕਤੀਆਂ ਨੂੂੰ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਖ਼ੈਰ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਇਸ ਮੌਕੇ ਬੀ. ਓ. ਕੁਲਦੀਪ ਸਿੰਘ, ਬੀ. ਓ. ਜਸਵੀਰ ਪਾਲ, ਬੀ. ਓ. ਬਲਵੰਤ ਕੁਮਾਰ, ਜਸਵਿੰਦਰ ਸਿੰਘ, ਵਨ ਗਾਰਡ ਗੁਰਪ੍ਰੀਤ ਸਿੰਘ, ਆਕਾਸ਼, ਵਿਸ਼ਾਲ ਸਿੰਘ ਤੇ ਕ੍ਰਿਸ਼ਨ ਕੁਮਾਰ, ਵੇਲਦਾਰ ਟਹਿਲ ਸਿੰਘ ਤੇ ਕ੍ਰਿਸ਼ਨ ਚੰਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਕਿਰਤੀ ਕਿਸਾਨ ਯੂਨੀਅਨ ਵਲੋਂ ਡਾ. ਇਸ਼ਾਂਕ ਕੁਮਾਰ ਦੇ ਘਰ ਦਾ ਘਿਰਾਓ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਸੜਕਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ-ਪਾਬਲਾ
Ad Position 24