ਖ਼ਾਲਸਾ ਕਾਲਜ ’ਚ ਬੇਸਿਕ ਕੈਮਿਸਟਰੀ ਸੰਬੰਧੀ ਸ਼ਾਰਟ ਟਰਮ ਕੋਰਸ ਕਰਵਾਇਆ
ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕੈਮਿਸਟਰੀ ਵਿਭਾਗ ਵਲੋਂ ਵਿਦਿਆਰਥੀਆਂ ਦੇ ਮੁੱਢਲੇ ਗਿਆਨ, ਵਿਸ਼ੇ ਦੀ ਸਮਝ ਤੇ ਪ੍ਰੈਕਟੀਕਲ ਲੈਬ ਸਕਿੱਲਜ਼ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 30 ਘੰਟਿਆਂ ਦਾ ਸ਼ਾਰਟ ਟਰਮ ਕੋਰਸ ਕਰਵਾਇਆ। 30 ਦਿਨਾਂ ਵਿਚ ਪੂਰੇ ਕੀਤੇ ਇਸ ਕੋਰਸ ਵਿਚ ਛੇ-ਛੇ ਘੰਟਿਆਂ ਦੇ 5 ਮਾਡਿਊਲ ਸ਼ਾਮਿਲ ਕੀਤੇ ਗਏ, ਜਿਨ੍ਹਾਂ ’ਚ ਐਟੋਮਿਕ ਸਟਰਕਚਰ ਅਤੇ ਪੀਰੀਓਡਿਸਿਟੀ, ਕੈਮੀਕਲ ਬਾਂਡਿਗ ਤੇ ਜਿਓਮੈਟਰੀ, ਸਟੋਇਕੀਓਮੈਟਰੀ ਅਤੇ ਕੈਮੀਕਲ ਕਾਇਨੇਟਿਕਸ , ਆਰਗੈਨਿਕ ਕੈਮਿਸਟਰੀ ਦੇ ਮੁੱਖ ਵਿਸ਼ੇ ਤੇ ਲੈਬਾਰਟਰੀ ਤਕਨੀਕਾਂ ’ਤੇ ਉਨ੍ਹਾਂ ਦੀ ਵਰਤੋਂ ਸ਼ਾਮਿਲ ਸਨ।
ਗੜ੍ਹਸ਼ੰਕਰ, 19 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕੈਮਿਸਟਰੀ ਵਿਭਾਗ ਵਲੋਂ ਵਿਦਿਆਰਥੀਆਂ ਦੇ ਮੁੱਢਲੇ ਗਿਆਨ, ਵਿਸ਼ੇ ਦੀ ਸਮਝ ਤੇ ਪ੍ਰੈਕਟੀਕਲ ਲੈਬ ਸਕਿੱਲਜ਼ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 30 ਘੰਟਿਆਂ ਦਾ ਸ਼ਾਰਟ ਟਰਮ ਕੋਰਸ ਕਰਵਾਇਆ। 30 ਦਿਨਾਂ ਵਿਚ ਪੂਰੇ ਕੀਤੇ ਇਸ ਕੋਰਸ ਵਿਚ ਛੇ-ਛੇ ਘੰਟਿਆਂ ਦੇ 5 ਮਾਡਿਊਲ ਸ਼ਾਮਿਲ ਕੀਤੇ ਗਏ, ਜਿਨ੍ਹਾਂ ’ਚ ਐਟੋਮਿਕ ਸਟਰਕਚਰ ਅਤੇ ਪੀਰੀਓਡਿਸਿਟੀ, ਕੈਮੀਕਲ ਬਾਂਡਿਗ ਤੇ ਜਿਓਮੈਟਰੀ, ਸਟੋਇਕੀਓਮੈਟਰੀ ਅਤੇ ਕੈਮੀਕਲ ਕਾਇਨੇਟਿਕਸ , ਆਰਗੈਨਿਕ ਕੈਮਿਸਟਰੀ ਦੇ ਮੁੱਖ ਵਿਸ਼ੇ ਤੇ ਲੈਬਾਰਟਰੀ ਤਕਨੀਕਾਂ ’ਤੇ ਉਨ੍ਹਾਂ ਦੀ ਵਰਤੋਂ ਸ਼ਾਮਿਲ ਸਨ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਮੁਕੇਸ਼ ਸ਼ਰਮਾ ਨੇ ਫੈਕਲਟੀ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ ਤੇ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਮੁੱਢਲੇ ਕਨਸੈਪਟਸ ਨੂੰ ਮਜ਼ਬੂਤ ਕਰਨਾ, ਪੜ੍ਹਾਈ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨਾ, ਅਗਲੇਰੀ ਪੜ੍ਹਾਈ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਸੀ । ਕੋਰਸ ਦੀ ਸਮਾਪਤੀ ਦੌਰਾਨ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਕੈਮਿਸਟਰੀ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ ਭਵਿੱਖ ਵਿਚ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰੋ. ਨੀਰਜ ਵਿਰਦੀ, ਪ੍ਰੋ. ਬਲਦੀਪ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਈਸ਼ਾ ਰਾਣੀ ਨੇ ਪ੍ਰਬੰਧੀ ਕਮੇਟੀ ਦੇ ਮੈਂਬਰਾਂ ਵਜੋਂ ਕੋਰਸ ਦੀ ਸਫਲਤਾ ਲਈ ਯੋਗਦਾਨ ਪਾਇਆ। ਇਸ ਮੌਕੇ ਡਾ. ਮਨਬੀਰ ਕੌਰ, ਡਾ. ਕੁਲਦੀਪ ਕੌਰ ਆਈਕਿਯੂਏਸੀ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।