21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਜਪਾ ਨੇਤਾ ਸੁਸ਼ੀਲ ਪਿੰਕੀ ਮਾਤਾ ਦੁਰਗਾ ਦੀ ਆਰਤੀ ’ਚ ਹਾਜ਼ਰੀ ਲਗਵਾਉਣ ਪਹੁੰਚੇ

ਤਲਵਾੜਾ, 20 ਅਕਤੂਬਰ (ਮਹਿਤਾ)-ਦਾਤਾਰਪੁਰ ਦੇ 182ਵੇਂ ਬਚਿੱਤਰ ਦੁਸਹਿਰਾ ਉਤਸਵ ਦੌਰਾਨ ਰਾਤ ਸਮੇਂ ਮਾਤਾ ਦੁਰਗਾ, ਭਗਵਾਨ ਰਾਮ, ਲਕਸ਼ਮਣ ਸੀਤਾ ਮਾਤਾ ਤੇ ਭਗਤ ਹਨੂੰਮਾਨ ਜੀ ਦੀ ਆਰਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਸਵਾਮੀ ਵਿਕਰਮ ਦੇਵ ਮਹਾਰਾਜ ਗੱਦੀ ਬਾਬਾ ਨੰਦ ਸਹੋੜਾ ਕੰਢੀ ਨੇ ਆਪਣੀ ਬਾਣੀ ਨਾਲ ਹਾਜ਼ਰ ਸੰਗਤਾਂ ਨੂੰ ਨਿਹਾਲ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 21-10-2026
ਤਲਵਾੜਾ, 20 ਅਕਤੂਬਰ (ਮਹਿਤਾ)-ਦਾਤਾਰਪੁਰ ਦੇ 182ਵੇਂ ਬਚਿੱਤਰ ਦੁਸਹਿਰਾ ਉਤਸਵ ਦੌਰਾਨ ਰਾਤ ਸਮੇਂ ਮਾਤਾ ਦੁਰਗਾ, ਭਗਵਾਨ ਰਾਮ, ਲਕਸ਼ਮਣ ਸੀਤਾ ਮਾਤਾ ਤੇ ਭਗਤ ਹਨੂੰਮਾਨ ਜੀ ਦੀ ਆਰਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਸਵਾਮੀ ਵਿਕਰਮ ਦੇਵ ਮਹਾਰਾਜ ਗੱਦੀ ਬਾਬਾ ਨੰਦ ਸਹੋੜਾ ਕੰਢੀ ਨੇ ਆਪਣੀ ਬਾਣੀ ਨਾਲ ਹਾਜ਼ਰ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਸਵਾਮੀ ਵਿਕਰਮ ਦੇਵ ਨੇ ਕਿਹਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਹੀ ਪਰਮ ਪਿਤਾ ਪ੍ਰਮਾਤਮਾ ਦੀ ਸੇਵਾ ਹੈ। ਜੇਕਰ ਮਾਤਾ ਪਿਤਾ ਦਰ ਵਿਚ ਦੁਖੀ ਹਨ ਤੇ ਦੇਵੀ ਦੇਵਤਿਆਂ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ। ਆਰਤੀ ਦੇ ਪੰਡਾਲ ਵਿਚ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਉਚੇਚੇ ਤੌਰ ’ਤੇ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ। ਉਨ੍ਹਾਂ ਸਭ ਤੋਂ ਪਹਿਲਾਂ ਮਾਤਾ ਦੁਰਗਾ ਦੀ ਆਰਤੀ ਉਤਾਰੀ, ਮਾਤਾ ਦੁਰਗਾ ਨੂੰ ਭੋਗ ਲਗਾਇਆ। ਦੁਸਹਿਰਾ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਪੰਮੀ ਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਭਾਜਪਾ ਨੇਤਾ ਸੁਸ਼ੀਲ ਪਿੰਕੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਮਾਤਾ ਦੀ ਚੁਨਰੀ ਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਦੁਸਹਿਰਾ ਕਮੇਟੀ, ਸਾਬਕਾ ਸਰਪੰਚ ਪਵਨ ਕੁਮਾਰ ਪੰਮੀ, ਚੇਅਰਮੈਨ ਕਿਮੀ ਸਾਰਧਾ, ਮਦਨ ਸੇਲ, ਗੋਪਾਲ ਸ਼ਰਮਾ, ਰਵਿਨੰਦਨ ਲਵਲੀ, ਡੀ. ਸੀ. ਭਾਰਦਵਾਜ, ਸੁਮੇਸ਼ ਮਹਿਤਾ, ਆਰੂਸ਼ ਮਹਿਤਾ, ਡਾ. ਧਰੁੱਵ ਸਿੰਘ, ਅਦਿੱਤਿਆ ਸ਼ਰਮਾ, ਵਿਨਾਇਕ ਸ਼ਰਮਾ, ਇੰਜ. ਦਰਸ਼ਨ ਭਾਰਦਵਾਜ, ਹਰੀਸ਼ ਪਠਾਨੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰਾਮ ਭਗਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਇਕ ਮਜ਼ਬੂਤ ਲੋਕਤੰਤਰੀ ਦੇਸ਼-ਅਜੈ ਕੌਸ਼ਲ ਸੇਠੂ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਦੇ ਵਿਸ਼ੇ ’ਤੇ ਪਿੰਡਾਂ ‘ਚ ਜਾਗਰੂਕਤਾ ਨੁੱਕੜ ਨਾਟਕ ਕਰਵਾਏ
Ad Position 24