ਖ਼ੂਨਦਾਨ ਕਰਨ ‘ਤੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦਾ ਸਨਮਾਨ ਕਰਦੇ ਹੋਏ ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਜਤਿੰਦਰ ਸਿੰਘ ਲਾਲੀ ਬਾਜਵਾ, ਡਾ. ਹਰਪ੍ਰੀਤ ਸਿੰਘ ਤੇ ਹੋਰ।
ਸਾਈਕਲਿਸਟ ਚੌਹਾਨ ਨੇ 77 ਕਿੱਲੋਮੀਟਰ ਸਾਈਕਲਿੰਗ ਕਰਨ ਉਪਰੰਤ ਕੀਤਾ ਖ਼ੂਨਦਾਨ
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਸੈਂਟਰਲ ਟਾਊਨ ‘ਚ ਰਹਿਣ ਵਾਲੇ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਨੇ 77 ਕਿੱਲੋਮੀਟਰ ਸਾਈਕਲਿੰਗ ਕਰਨ ਤੋਂ ਬਾਅਦ ਗੁਰੂ ਕ੍ਰਿਪਾ ਹਸਪਤਾਲ ਵਿਖੇ ਭਾਈ ਘਨ੍ਹੱਈਆ ਜੀ ਬਲੱਡ ਬੈਂਕ ਵਲੋਂ ਲਗਾਏ ਕੈਂਪ ‘ਚ ਖ਼ੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ‘ਚ 77 ਕਿੱਲੋਮੀਟਰ ਸਾਈਕਲਿੰਗ ਕੀਤੀ ਅਤੇ ਫਿਰ ਉਨ੍ਹਾਂ ਖ਼ੂਨਦਾਨ ਕੀਤਾ।
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਸੈਂਟਰਲ ਟਾਊਨ ‘ਚ ਰਹਿਣ ਵਾਲੇ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਨੇ 77 ਕਿੱਲੋਮੀਟਰ ਸਾਈਕਲਿੰਗ ਕਰਨ ਤੋਂ ਬਾਅਦ ਗੁਰੂ ਕ੍ਰਿਪਾ ਹਸਪਤਾਲ ਵਿਖੇ ਭਾਈ ਘਨ੍ਹੱਈਆ ਜੀ ਬਲੱਡ ਬੈਂਕ ਵਲੋਂ ਲਗਾਏ ਕੈਂਪ ‘ਚ ਖ਼ੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ‘ਚ 77 ਕਿੱਲੋਮੀਟਰ ਸਾਈਕਲਿੰਗ ਕੀਤੀ ਅਤੇ ਫਿਰ ਉਨ੍ਹਾਂ ਖ਼ੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਖ਼ੂਨਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦਾਨ ਕੀਤੇ ਗਏ ਖ਼ੂਨ ਨਾਲ ਕਿਸੇ ਦੀ ਅਨਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ। ਇਸ ਮੌਕੇ ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਜਤਿੰਦਰ ਸਿੰਘ ਲਾਲੀ ਬਾਜਵਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਡਾ. ਹਰਪ੍ਰੀਤ ਸਿੰਘ, ਡਾ. ਐਸ. ਕੇ. ਵਾਲੀਆ, ਜਪਿੰਦਰ ਸਿੰਘ ਆਦਿ ਹਾਜ਼ਰ ਸਨ।