ਆਈਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਕਰਵਾਇਆ ਜਾਣੂੰ
ਪੱਸੀ ਕੰਢੀ, 22 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਰੋਹਿਤ ਬਰੂਟਾ ਐੱਸ. ਐੱਮ.
ਪੱਸੀ ਕੰਢੀ, 22 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਰੋਹਿਤ ਬਰੂਟਾ ਐੱਸ. ਐੱਮ. ਓ. ਇੰਚਾਰਜ ਪੀ. ਐੱਚ. ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਆਂਗਣਵਾੜੀ ਸੈਂਟਰ ਕਾਲੋਵਾਲ ਵਿਖੇ ‘ਗਲੋਬਲ ਆਈਓਡੀਨ ਡੈਫੀਸੈਂਸੀ ਡਿਸਆਰਡਰ ਡੇਅ’ ਮਨਾਇਆ। ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਦੱਸਿਆ ਕਿ ਇਹ ਦਿਨ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਲੋਕਾਂ ਨੂੰ ਇਸ ਸਮੇਂ ਆਈਓਡੀਨ ਯੁਗਤ ਨਮਕ ਸੰਬੰਧੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਗਈ। ਆਈਓਡੀਨ ਯੁਕਤ ਨਮਕ ਖਾਓ, ਬਿਮਾਰੀਆਂ ਭਜਾਓ। ਇਸ ਸਮੇਂ ਕਮਲੇਸ਼ ਦੇਵੀ ਏ. ਐੱਨ. ਐੱਮ., ਮੈਡਮ ਪ੍ਰਦੀਪ, ਗੁਰਬਖ਼ਸ਼ ਰਾਏ, ਮਨਪ੍ਰੀਤ ਕੌਰ, ਰਾਜ ਕੁਮਾਰੀ, ਪ੍ਰੀਆ ਕੁਮਾਰੀ, ਸੁਨੀਤਾ ਦੇਵੀ, ਅਨੀਤਾ ਦੇਵੀ, ਨਿਰਮਲਾ ਦੇਵੀ ਆਸ਼ਾ ਵਰਕਰ ਪਿੰਡ ਵਾਸੀ ਹਾਜ਼ਰ ਸਨ।