25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਿਦਿਆਰਥੀਆਂ ਨੇ ‘ਪਰਾਲੀ ਨਾ ਸਾੜੋ, ਧਰਤੀ ਬਚਾਓ’ ਜਾਗਰੂਕਤਾ ਰੈਲੀ ਕੱਢੀ

ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪਿੰਡ ਖੜ੍ਹਕਾਂ ਵਿਖੇ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 25-10-2026
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪਿੰਡ ਖੜ੍ਹਕਾਂ ਵਿਖੇ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਨਾ ਸੀ। ਰੈਲੀ ਨੂੰ ਸਕੂਲ ਦੀ ਡਾਇਰੈਕਟਰ ਉਰਮਿਲ ਸੂਦ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਰੈਲੀ ਵਿਚ ਭਾਗ ਲੈਂਦਿਆਂ ਆਪਣੇ ਹੱਥਾਂ ਵਿਚ ਜਾਗਰੂਕਤਾ ਬੈਨਰ ਅਤੇ ਫਲੈਸ਼ ਕਾਰਡ ਫੜ ਕੇ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਨਾਅਰੇ ਲਗਾਏ। ‘ਪਰਾਲੀ ਨਾ ਜਲਾਓ, ਧਰਤੀ ਬਚਾਓ’, ‘ਪਰਾਲੀ ਸਾੜਨ ਨੂੰ ਕਹੋ ਨਾਹ, ਸਾਫ਼ ਹਵਾ ਨੂੰ ਕਹੋ ਹਾਂ’ ਅਤੇ ‘ਸਾਫ਼ ਹਵਾ ਵਿਚ ਸਾਹ ਲਓ, ਹਰਿਆਲੀ ਨਾਲ ਜੀਵਨ ਸੰਵਾਰੋ’ ਵਰਗੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਪਰਾਲੀ ਦੀ ਵਰਤੋਂ ਜੈਵਿਕ ਖਾਦ ਅਤੇ ਪਸ਼ੂਆਂ ਦੇ ਚਾਰੇ ਵਜੋਂ ਕਰਨ ਦੇ ਨਾਲ-ਨਾਲ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਹੈਪੀ ਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਓਇਸ਼ੀ ਮੰਡਲ ਵਲੋਂ ਆਊਟਡੋਰ ਸਟੇਡੀਅਮ ’ਚ 4 ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੀ ਉਦਘਾਟਨ ਅਗਲੀ ਖ਼ਬਰ ਸੀ. ਐੱਸ. ਡੀ. ਕੰਟੀਨ ਤੇ ਈ. ਸੀ. ਐਚ. ਐੱਸ. ਖੋਲ੍ਹਣ ਸੰਬੰਧੀ ਸਾਬਕਾ ਸੈਨਿਕਾਂ ਦੀ ਮੀਟਿੰਗ
Ad Position 24