ਬਰਸੀ ’ਤੇ ਵਿਸ਼ੇਸ਼-ਸੰਤ ਬਾਬਾ ਰਾਮ ਸਿੰਘ ਟੂਟੋਮਜਾਰਾ ਵਾਲੇ
ਸੈਲਾ ਖ਼ੁਰਦ-ਸੰਤ ਬਾਬਾ ਰਾਮ ਸਿੰਘ ਨਿਹੰਗ ਸਿੰਘ ਟੂਟੋਮਜਾਰਾ ਵਾਲਿਆਂ ਦਾ ਜਨਮ ਉੱਤਰਾਖੰਡ ਪ੍ਰਦੇਸ਼ ਦੇ ਨਗਰ ਵਿਸ਼ਾਲ ਘਾਟ ਨੇੜੇ ਰੁਦਰ ਪ੍ਰਯਾਗ ’ਚ ਮਾਤਾ ਦੇਵਕੀ ਦੀ ਕੁੱਖੋ 10 ਨਵੰਬਰ 1953 ਨੂੰ ਹੋਇਆ। ਆਪ ਦਾ ਨਾਂਅ ਜਗਦੀਸ਼ ਸ਼ਾਹ ਰੱਖਿਆ ਗਿਆ।
ਸੈਲਾ ਖ਼ੁਰਦ-ਸੰਤ ਬਾਬਾ ਰਾਮ ਸਿੰਘ ਨਿਹੰਗ ਸਿੰਘ ਟੂਟੋਮਜਾਰਾ ਵਾਲਿਆਂ ਦਾ ਜਨਮ ਉੱਤਰਾਖੰਡ ਪ੍ਰਦੇਸ਼ ਦੇ ਨਗਰ ਵਿਸ਼ਾਲ ਘਾਟ ਨੇੜੇ ਰੁਦਰ ਪ੍ਰਯਾਗ ’ਚ ਮਾਤਾ ਦੇਵਕੀ ਦੀ ਕੁੱਖੋ 10 ਨਵੰਬਰ 1953 ਨੂੰ ਹੋਇਆ। ਆਪ ਦਾ ਨਾਂਅ ਜਗਦੀਸ਼ ਸ਼ਾਹ ਰੱਖਿਆ ਗਿਆ। ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਧਾਰਨੀ ਸਨ। ਬੇਦੀ ਵੰਸ਼ ਦੇ ਸੰਤ ਮਧੁਸੂਦਨ ਸਿੰਘ ਹੇਮਕੁੰਟ ਅਤੇ ਬਦਰੀਨਾਥ ਆਦਿ ਤੀਰਥਾਂ ਤੋਂ ਵਾਪਸ ਆ ਰਹੇ ਸਨ ਤਾਂ ਉਹ ਬਾਲਕ ਜਗਦੀਸ਼ ਸ਼ਾਹ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਆਪ ਨੂੰ ਪੰਜਾਬ ਲੈ ਆਏ। ਕੁੱਝ ਸਮਾਂ ਬਾਬਾ ਬੇਦੀ ਜੀ ਦੇ ਅਸਥਾਨ ’ਤੇ ਗੁਜ਼ਾਰਿਆ। 1968-69 ’ਚ ਆਪ ਦਾ ਮਿਲਾਪ ਸੰਤ ਬਾਬਾ ਨਿਹਾਲ ਸਿੰਘ ਨਾਲ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਹੋਇਆ ਤੇ ਫਿਰ ਆਪ ਇੱਥੋਂ ਦੇ ਹੀ ਹੋ ਕੇ ਰਹਿ ਗਏ। ਇਸ ਅਸਥਾਨ ’ਤੇ ਆਪ ਨੇ ਅੰਮ੍ਰਿਤਪਾਲ ਕੀਤਾ ਅਤੇ ਜਗਦੀਸ਼ ਸ਼ਾਹ ਤੋਂ ਰਾਮ ਸਿੰਘ ਬਣ ਗਏ। 1978 ’ਚ ਪਿੰਡ ਟੂਟੋਮਜਾਰਾ ਦੀਆਂ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਾਬਾ ਰਾਮ ਸਿੰਘ ਨੂੰ ਗੁਰਦੁਆਰਾ ਬਾਬਾ ਅੱਘੜ ਸਿੰਘ ਜੀ ਸ਼ਹੀਦ ਦੇ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਗਈ। ਆਪ ਨੇ ਆਖ਼ਰੀ ਸਾਹਾ ਤੱਕ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੀ ਸੰਭਾਲ ਦੀ ਸੇਵਾ ਕਰਦੇ ਰਹੇ। 26 ਜੁਲਾਈ 2000 ਨੂੰ ਆਪਣਾ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੱਚਖੰਡ ਧਿਆਨਾ ਕਰ ਗਏ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ 26 ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ ਟੂਟੋਮਜਾਰਾ ਵਿਖੇ ਮੁੱਖ ਸੇਵਾਦਾਰ ਬਾਬਾ ਨਾਗਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। -ਹਰਵਿੰਦਰ ਸਿੰਘ ਬੰਗਾ।