ਕਾਂਗਰਸ ਸੂਬਾ ਪ੍ਰਧਾਨ ਪਰਗਟ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਕੇਵਲ ਸਿੰਘ। ਨਾਲ ਅਮਰਪ੍ਰੀਤ ਸਿੰਘ ਲਾਲੀ ਤੇ ਹੋਰ।
ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਪੰਜਾਬ ਦੇ ਲੋਕ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਏ ਨਕਲੀ ਇਨਕਲਾਬੀਆਂ ਤੋਂ ਬਹੁਤ ਔਖੇ ਹਨ। ਹਾਲੇ ਤਾਂ ਲੋਕਾਂ ਇਨ੍ਹਾਂ ਦੇ ਪੋਸਟਰ ਪਾੜ ਕੇ ਕਾਲਖ ਲਗਾ ਰਹੇ ਹਨ।
ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਪੰਜਾਬ ਦੇ ਲੋਕ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਏ ਨਕਲੀ ਇਨਕਲਾਬੀਆਂ ਤੋਂ ਬਹੁਤ ਔਖੇ ਹਨ। ਹਾਲੇ ਤਾਂ ਲੋਕਾਂ ਇਨ੍ਹਾਂ ਦੇ ਪੋਸਟਰ ਪਾੜ ਕੇ ਕਾਲਖ ਲਗਾ ਰਹੇ ਹਨ। ਚੋਣ ਜ਼ਾਬਤਾ ਲੱਗਣ ‘ਤੇ ਤਾਂ ਲੋਕ ਇਨ੍ਹਾਂ ਦੇ ਕੱਪੜੇ ਵੀ ਪਾੜ ਦੇਣਗੇ ਤੇ ਇਨ੍ਹਾਂ ਨੂੰ ਪਿੰਡਾਂ ਵਿਚ ਵੀ ਨਹੀ ਵੜਨ ਦੇਣਗੇ। ਇਹ ਸ਼ਬਦ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਹ ਇਥੇ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ‘ਤੇ ਨਤਮਸਤਕ ਹੋਣ ਆਏ ਸਨ। ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਵੀ ਬਦਤਰ ਹੈ, ਹਰ ਰੋਜ਼ ਨੌਜਵਾਨ ਗੋਲੀਆਂ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ਾ ਕਈ ਗੁਣਾ ਵਧ ਗਿਆ ਹੈ। ਹਰ ਰੋਜ਼ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਜਦ ਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੀ ਢਿੰਡੋਰਾ ਪਿੱਟ ਰਹੀ ਹੈ। ਮਾਈਨਿੰਗ ’ਤੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਮਾਈਨਿੰਗ ਪਹਿਲਾ ਦਰਿਆਵਾਂ ਨੇੜੇ ਹੋ ਰਹੀ ਸੀ ਹੁਣ ਤਾਂ ਮਾਈਨਿੰਗ ਮਾਫ਼ੀਆ ਖੇਤਾਂ ਨੂੰ ਵੀ ਬਰਬਾਦ ਕਰ ਰਿਹਾ ਹੈ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਅਸਥਾਨ ’ਤੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਬਾਬਾ ਕੇਵਲ ਸਿੰਘ ਦੀ ਅਗਵਾਈ ਵਿਚ ਖੁਰਾਲਗੜ੍ਹ ਸਾਹਿਬ ਆਉਣ ‘ਤੇ ਪਰਗਟ ਸਿੰਘ ਤੇ ਉਨ੍ਹਾਂ ਨਾਲ ਆਏ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਗੁਰੂ ਰਵਿਦਾਸ ਜੀ ਦੀਆਂ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲਾਡੀ ਸੇਰੋਵਾਲੀਆਂ ਵਿਧਾਇਕ ਸ਼ਾਹਕੋਟ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਇੰਦੂ ਬਾਲਾ ਸਾਬਕਾ ਵਿਧਾਇਕ ਮੁਕੇਰੀਆਂ, ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ, ਗੁਰਤੇਜ ਸਿੰਘ ਪੰਨੂੰ, ਪੰਕਜ ਕ੍ਰਿਪਾਲ ਮੈਂਬਰ ਪੀ. ਪੀ. ਸੀ. ਸੀ., ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਪ੍ਰਣਵ ਕ੍ਰਿਪਾਲ ਜਨ ਸਕੱਤਰ ਯੂਥ ਕਾਂਗਰਸ, ਬਾਬਾ ਕੇਵਲ ਸਿੰਘ ਪ੍ਰਧਾਨ, ਬਾਬਾ ਨਰੇਸ਼ ਸਿੰਘ ਹੈੱਡ ਗ੍ਰੰਥੀ, ਬਾਬਾ ਸੁਖਦੇਵ ਸਿੰਘ, ਸੰਦੀਪ ਰਾਣਾ ਪ੍ਰਧਾਨ ਬਲਾਕ ਕਾਂਗਰਸ, ਅਮਨਦੀਪ ਚੇਚੀ ਬੀਣੇਵਾਲ, ਕਮਲ ਕਟਾਰੀਆਂ ਸੰਮਤੀ ਮੈਂਬਰ, ਅਵਤਾਰ ਕਟਾਰੀਆ, ਭਾਗ ਸਿੰਘ ਟੱਬਾ, ਮਨੋਹਰ ਸਿੰਘ ਨੰਬਰਦਾਰ ਸਮੇਤ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ।