24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਦਸਮੇਸ਼ ਗਰਲਜ਼ ਕਾਲਜ ਵਿਖੇ ਹੈਂਡਮੇਡ ਜਿਊਲਰੀ ਮੇਕਿੰਗ ਵਰਕਸ਼ਾਪ ਤੇ ਪ੍ਰਦਰਸ਼ਨੀ ਦਾ ਆਯੋਜਨ

ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਅਧੀਨ ਚੱਲ ਰਹੀ ਸੰਸਥਾ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਆਈ. ਕਿਊ.

Ad Position 21
No active advertisement
ਵਰਕਸ਼ਾਪ ਤੇ ਪ੍ਰਦਰਸ਼ਨੀ ਦੌਰਾਨ ਪ੍ਰਸਿੱਧ ਹੈਂਡਮੇਡ ਜਿਊਲਰੀ ਡਿਜ਼ਾਈਨਰ ਮੋਹਨੀ ਸ਼ਰਮਾ ਦਾ ਸਨਮਾਨ ਕਰਦੇ ਹੋਏ ਡਾ. ਮੀਤੂ ਮਹਾਜਨ ਤੇ ਹੋਰ। ਤਸਵੀਰ : ਰਾਮਗੜ੍ਹੀਆ 25-10-2026
ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਅਧੀਨ ਚੱਲ ਰਹੀ ਸੰਸਥਾ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਆਈ. ਕਿਊ. ਏ. ਸੀ. ਦੀ ਅਗਵਾਈ ਹੇਠ, ‘ਸਿੱਖਦਿਆਂ ਹੋਇਆਂ ਕਮਾਓ ਯੋਜਨਾ’ ਤੇ ‘ਹੁਨਰ ਵਿਕਾਸ ਸੈੱਲ ’ ਦੇ ਸਹਿਯੋਗ ਨਾਲ ਹੈਂਡਮੇਡ ਜਿਊਲਰੀ ਮੇਕਿੰਗ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਮੌਕੇ ਪ੍ਰਸਿੱਧ ਹੈਂਡਮੇਡ ਜਿਊਲਰੀ ਡਿਜ਼ਾਈਨਰ ਮੋਹਨੀ ਸ਼ਰਮਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵੱਖੋ-ਵੱਖਰੀ ਸਮਗਰੀ ਤੇ ਤਕਨੀਕਾਂ ਦੀ ਵਰਤੋਂ ਕਰਕੇ ਆਕਰਸ਼ਕ ਹੱਥ-ਨਿਰਮਿਤ ਗਹਿਣੇ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਦਿੱਤੀ। ਵਰਕਸ਼ਾਪ ਦੌਰਾਨ ਰਚਨਾਤਮਿਕ ਡਿਜ਼ਾਈਨਿੰਗ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਹਿਣਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਹੁਨਰ - ਆਧਾਰਿਤ ਗਤੀਵਿਧੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਤੇ ਭਵਿੱਖ ਵਿਚ ਰੁਜ਼ਗਾਰ ਦੇ ਮੌਕਿਆਂ ਲਈ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱ ਕ ਸਮੇਤ ਸਮੂਹ ਟਰੱਸਟ ਸਾਹਿਬਾਨ ਨੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮੁਖੀ ਮੈਡਮ ਪੂਨਮ ਸ਼ਰਮਾ, ਮੈਡਮ ਅਕਵਿੰਦਰ ਕੌਰ ਤੇ ਮੈਡਮ ਦਲਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਰਵਾਇਤੀ ਸਿੱਖਿਆ ਦੇ ਨਾਲ-ਨਾਲ ਕਿੱਤਾਮੁਖੀ ਤੇ ਹੁਨਰ-ਆਧਾਰਿਤ ਸਿੱਖਿਆ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਆਤਮ-ਨਿਰਭਰ ਬਣਾਉਣ, ਉਨ੍ਹਾਂ ਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਉਭਾਰਨ ਅਤੇ ਭਵਿੱਖ ਵਿਚ ਆਪਣੇ ਉੱਦਮ ਸਥਾਪਿਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਕਾਲਜ ਪ੍ਰਬੰਧਕ ਕਮੇਟੀ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਸਿਖਲਾਈ ਤੇ ਰੁਜ਼ਗਾਰ ਮੁਖੀ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੈਅੰਤੀ ਸ਼ਰਧਾਪੂਰਵਕ ਮਨਾਈ ਅਗਲੀ ਖ਼ਬਰ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਬਣਨ ’ਤੇ ਇੰਜ. ਗੁਰਬੀਰ ਸਿੰਘ ਬਰਾੜ ਦਾ ਸਨਮਾਨ
Ad Position 24