26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ’ਚ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਤੀਜਾ ਦਿਨ ਧੂਮਧਾਮ ਨਾਲ ਸੰਪੰਨ

ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ.

Ad Position 21
No active advertisement
ਖੇਤਰੀ ਯੁਵਕ ਤੇ ਵਿਰਾਸਤੀ ਮੇਲੇ-2026 ਦੇ ਤੀਜੇ ਦਿਨ ਨਾਟਕ ਪੇਸ਼ ਕਰਦੇ ਹੋਏ ਵਿਦਿਆਰਥੀ। ਤਸਵੀਰ : ਹਮਸ਼ਾਇਨ ਸਟੂਡੀਓ 27-10-2026
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ-2026 ਦੇ ਤੀਜੇ ਦਿਨ ਵੀ ਕਾਲਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੇਲੇ ਦੇ ਤੀਸਰੇ ਦਿਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਮੁੱਖ ਮਹਿਮਾਨ, ਗੈੱਸਟ ਆਫ਼ ਆਨਰ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਦੇ ਵਿਕਰਮ ਸ਼ਰਮਾ, ਕਾਲਜ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਕਾਲਜ ਪ੍ਰਿੰ. ਡਾ. ਵਿਧੀ ਭੱਲਾ ਨੇ ਪੰਜਾਬ ਯੂਨੀਵਰਸਿਟੀ ਐਨਥੰਮ ਅਤੇ ਸ਼ਮ੍ਹਾ ਰੌਸ਼ਨ ਕਰਕੇ ਤੀਸਰੇ ਦਿਨ ਦੇ ਮੁਕਾਬਲਿਆਂ ਦਾ ਆਗਾਜ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਿਥੇ ਰੰਗਮੰਚ ਸਮਾਜ ਨੂੰ ਆਰਸੀ ਸ਼ੀਸ਼ਾ ਦਿਖਾਉਂਦਾ ਹੈ, ਉੱਥ ਹੀ ਸਾਹਿਤਕ ਅਤੇ ਰਚਨਾਤਮਿਕ ਮੁਕਾਬਲੇ ਨੌਜਵਾਨਾਂ ਦੀ ਸੋਚ ਨੂੰ ਨਵੀਂ ਉਡਾਣ ਦਿੰਦੇ ਹਨ। ਇਸ ਮੌਕੇ ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਆਰ. ਐਮ. ਭੱਲਾ, ਕਾਲਜ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ, ਡਾ. ਜਸਵੀਰਾ ਮਿਨਹਾਸ, ਮੀਤ ਪ੍ਰਧਾਨ ਵਾਈ. ਪੀ. ਜੋਸ਼ੀ, ਡਾ. ਅਜੇ ਬੱਗਾ, ਐਡਵੋਕੇਟ ਦਵਿੰਦਰ ਮੋਹਨ ਸ਼ਰਮਾ, ਪ੍ਰੋ. ਮਨੋਜ ਕੁਮਾਰ ਕਪੂਰ, ਅਮਰਦੀਪ ਚੰਦ, ਚੰਦਰ ਮੋਹਨ, ਵਿਨੇ ਕੁਮਾਰ ਸ਼ਰਮਾ, ਗੌਤਮ ਮਹਿਤਾ, ਡਾ. ਸੀ. ਬੀ. ਅਰੋੜਾ, ਹਰੀਸ਼ ਚੰਦਰ ਸ਼ਰਮਾ, ਐਚ. ਐੱਸ. ਸੈਣੀ, ਵਰੁਨ ਸ਼ਰਮਾ ਹਾਜ਼ਰ ਹੋਏ। ਇਸ ਮੌਕੇ ਡਾ. ਸਮੀਰ ਸ਼ਰਮਾ, ਡਾ. ਪਰਗਟ ਸਿੰਘ ਗਰਚਾ, ਡਾ. ਮਨਜੀਤ ਕੌਰ, ਡਾ. ਸੰਦੀਪ ਕਟਾਰੀਆ, ਡਾ. ਸਵਿਤਾ ਗੁਪਤਾ, ਡਾ. ਕਿਰਨਦੀਪ ਕੌਰ, ਡਾ. ਮੁਕੇਸ਼ ਅਰੋੜਾ, ਡਾ. ਜਗਦੀਪ ਕੁਮਾਰ, ਪ੍ਰਿੰ. ਧੀਰਜ ਸ਼ਰਮਾ, ਡਾ. ਸੰਜੀਵ ਅਰੋੜਾ, ਜਸਬੀਰ ਸਿੰਘ, ਅਮਰਦੀਪ ਸ਼ਰਮਾ, ਡੀ. ਕੇ. ਸ਼ਰਮਾ, ਰਮਨ ਕੁਮਾਰ, ਗੌਰਵ ਜੌਹਰ, ਅਨੁਪਮਾ ਜੌਹਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੇ ਦੂਜੇ ਸੈਸ਼ਨ ਦੇ ਮੁੱਖ ਮਹਿਮਾਨ ਡਾ. ਜਤਿੰਦਰ ਗਰੋਵਰ, ਵਿਸ਼ੇਸ਼ ਡਾ. ਨਵਦੀਪ ਗੋਇਲ, ਗੈੱਸਟ ਆਫ਼ ਆਨਰ ਸੰਦੀਪ ਸੈਣੀ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਜਤਿੰਦਰ ਗਰੋਵਰ ਤੇ ਡਾ. ਨਵਦੀਪ ਗੋਇਲ ਨੇ ਵਿਚਾਰ ਰੱਖੇ। ਤੀਸਰੇ ਦਿਨ ਦੇ ਮੁਕਾਬਲਿਆਂ ’ਚ ਵਨ ਐਕਟ ਪਲੇਅ ’ਚ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਨੇ ਪਹਿਲਾ ਸਥਾਨ, ਵਿਅਕਤੀਗਤ ਪੁਰਸਕਾਰਾਂ ’ਚ ਹਰਕੀਰਤ ਸਿੰਘ ਨੇ ਪਹਿਲਾ ਸਥਾਨ, ਹਿਸਟਰੋਨਿਕਸ ਦੇ ਮੁਕਾਬਲਿਆਂ ’ਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਪ੍ਰਕਾਰ ਵਿਅਕਤੀਗਤ ਪੁਰਸਕਾਰਾਂ ’ਚ ਸਵੀਨਾ ਨੇਰਾ ਪਹਿਲਾ ਸਥਾਨ, ਕਵਿਤਾ ਉਚਾਰਨ ਮੁਕਾਬਲੇ ’ਚ ਜੀ. ਟੀ. ਬੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਨੇ ਪਹਿਲਾ, ਡਿਬੇਟ ਮੁਕਾਬਲੇ ’ਚ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਪਹਿਲਾ, ਐਲੋਕਿਊਸ਼ਨ ’ਚ ਪਹਿਲਾ ਸਥਾਨ ਸਾਈਂ ਕਾਲਜ ਆਫ਼ ਐਜੂਕੇਸ਼ਨ ਸਰਦੁੱਲਾਪੁਰ, ਮੁਹਾਵਰੇਦਾਰ ਵਾਰਤਾਲਾਪ ’ਚ ਐੱਸ. ਬੀ. ਐਚ. ਐਮ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਮਾਹਿਲਪੁਰ ਨੇ ਪਹਿਲਾ, ਵੰਨਗੀ ’ਚ ਵਿਅਕਤੀਗਤ ਪੁਰਸਕਾਰ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਕ੍ਰਿਏਟਿਵ ਰਾਈਟਿੰਗ ਕਹਾਣੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਬੇਗਪੁਰ ਕਮਲੂਹ ਨੇ ਪਹਿਲਾ, ਕ੍ਰਿਏਟਿਵ ਰਾਈਟਿੰਗ ਲੇਖ ’ਚ ਜੀ. ਐਚ. ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਲੁਧਿਆਣਾ ਨੇ ਪਹਿਲਾ, ਸੁੰਦਰ ਲਿਖਾਈ ਮੁਕਾਬਲੇ ਅੰਗਰੇਜ਼ੀ ਦੇ ਮੁਕਾਬਲਿਆਂ ’ਚ ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਪਹਿਲਾ, ਪੰਜਾਬੀ ਦੇ ਮੁਕਾਬਲੇ ’ਚ ਬੀ. ਕੇ. ਐਮ. ਕਾਲਜ ਆਫ਼ ਐਜੂਕੇਸ਼ਨ ਬਲਾਚੌਰ ਨੇ ਪਹਿਲਾ, ਹਿੰਦੀ ਸੁੰਦਰ ਲਿਖਾਈ ਮੁਕਾਬਲੇ ’ਚ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਨੇ ਪਹਿਲਾ, ਸੰਸਕ੍ਰਿਤ ਮੁਕਾਬਲੇ ’ਚ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਲੁਧਿਆਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਾਰ ਤੋਂ ਬੁਖਲਾਹਟ ’ਚ ਆਏ ਖੜਗੇ ਸ਼ਿਸ਼ਟਾਚਾਰ ਦੀ ਮਰਿਆਦਾ ਲੰਘਣ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ-ਸੂਦ ਅਗਲੀ ਖ਼ਬਰ 7.11 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24