28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮੂਰਤੀਆਂ ਦੀ ਭੰਨਤੋੜ ਕਰਨ ਅਤੇ ਪੈਸੇ ਚੋਰੀ ਕਰਨ ਦੇ ਦੋਸ਼ ’ਚ ਨਾਮਜ਼ਦ

ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਪਿੰਡ ਬਡੇਸਰੋਂ ਵਿਖੇ ਮੂਰਤੀਆਂ ਦੀ ਭੰਨ-ਤੋੜ ਕਰਨ, ਗੱਲੇ ਚੋਂ ਪੈਸੇ ਚੋਰੀ ਕਰਨ ਦੇ ਦੋਸ਼ ’ਚ ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਮੁਕੇਸ਼ ਕੁਮਾਰ ਪੁੱਤਰ ਮਹਾਦੇਵ ਵਾਸੀ ਬਡੇਸਰੋਂ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦੇ ਚੜ੍ਹਦੇ ਪਾਸੇ ਮੇਰੇ ਤਾਏ ਦੇ ਲੜਕੇ ਅਰੁਣ ਕੁਮਾਰ ਪੁੱਤਰ ਕਿਸ਼ਨ ਦੇਵ ਦੀ ਜ਼ਮੀਨ ਪੈਂਦੀ ਹੈ ਜਿਸ ਵਿਚ ਧਾਰਮਿਕ ਜਗਾ ਬਣੀ ਹੋਈ ਹੈ ਜਿਸ ਵਿਚ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਹਨ।

Ad Position 21
No active advertisement
ਅਜੀਤ ਡੈਸਕ 28-10-2026
ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਪਿੰਡ ਬਡੇਸਰੋਂ ਵਿਖੇ ਮੂਰਤੀਆਂ ਦੀ ਭੰਨ-ਤੋੜ ਕਰਨ, ਗੱਲੇ ਚੋਂ ਪੈਸੇ ਚੋਰੀ ਕਰਨ ਦੇ ਦੋਸ਼ ’ਚ ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਮੁਕੇਸ਼ ਕੁਮਾਰ ਪੁੱਤਰ ਮਹਾਦੇਵ ਵਾਸੀ ਬਡੇਸਰੋਂ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦੇ ਚੜ੍ਹਦੇ ਪਾਸੇ ਮੇਰੇ ਤਾਏ ਦੇ ਲੜਕੇ ਅਰੁਣ ਕੁਮਾਰ ਪੁੱਤਰ ਕਿਸ਼ਨ ਦੇਵ ਦੀ ਜ਼ਮੀਨ ਪੈਂਦੀ ਹੈ ਜਿਸ ਵਿਚ ਧਾਰਮਿਕ ਜਗਾ ਬਣੀ ਹੋਈ ਹੈ ਜਿਸ ਵਿਚ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰ ਸਮੇਂ ਜਾ ਕੇ ਦੇਖਿਆ ਤਾਂ ਸ਼ਿਵ ਭਗਵਾਨ ਦੀ ਮੂਰਤੀ ਖੰਡਿਤ ਪਈ ਸੀ ਤੇ ਮੂਰਤੀਆਂ ਸਾਹਮਣੇ ਲੱਗਿਆ ਸ਼ੀਸ਼ਾ ਵੀ ਤੋੜਿਆ ਹੋਇਆ ਸੀ ਅਤੇ ਪੈਸਿਆਂ ਵਾਲਾ ਗੱਲਾ ਵੀ ਟੁੱਟਿਆ ਪਿਆ ਸੀ। ਸ਼ਿਵ ਭਗਵਾਨ ਦੇ ਤ੍ਰਿਸ਼ੂਲ ਅਤੇ ਇਕ ਮੂਰਤੀ ਵੀ ਗ਼ਾਇਬ ਸੀ। ਨੇੜਲੇ ਵਿਜੇ ਕੁਮਾਰ ਦੇ ਖੇਤ ਵਿਚ ਤੂੜੀ ਦਾ ਕੁੱਪ ਅਤੇ ਮੱਕੀ ਦੇ ਬੰਦ ਵੀ ਸੜ ਕੇ ਸੁਆਹ ਹੋਏ ਪਏ ਸਨ। ਉਨ੍ਹਾਂ ਇਹ ਸਭ ਕੁੱਝ ਬਲਵੀਰ ਕੁਮਾਰ ਪੁੱਤਰ ਹਰਭਜਨ ਰਾਮ ਵਾਸੀ ਬਡੇਸਰੋਂ ’ਤੇ ਕਰਨ ਦਾ ਦੋਸ਼ ਲਗਾਇਆ। ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ-ਵੱਖ ਧਰਾਵਾਂ ਤਹਿਤ ਬਲਵੀਰ ਕੁਮਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੈਰੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਸੰਤ ਬਾਬਾ ਸੁੰਦਰ ਸਿੰਘ ਜੀ ਨੇਤਰਹੀਣ ਬਿਰਧ ਆਸ਼ਰਮ ’ਚ ਸਮਾਗਮ 1 ਨਵੰਬਰ ਨੂੰ
Ad Position 24