ਦੇਸ਼ ਆਈ. ਟੀ. ਆਈ. ਵਿਖੇ ਸਾਲਾਨਾ ਕਨਵੋਕੇਸ਼ਨ ਕਰਵਾਈ
ਤਲਵਾੜਾ, 28 ਅਕਤੂਬਰ (ਮਨੀਸ਼ਾ ਮਹਿਤਾ)- ਦੇਸ਼ ਭਗਤ ਟੈਕਨੀਕਲ ਕਾਲਜ (ਆਈ. ਟੀ.
ਤਲਵਾੜਾ, 28 ਅਕਤੂਬਰ (ਮਨੀਸ਼ਾ ਮਹਿਤਾ)- ਦੇਸ਼ ਭਗਤ ਟੈਕਨੀਕਲ ਕਾਲਜ (ਆਈ.ਟੀ.ਆਈ) ਭਟੇੜ ਤਲਵਾੜਾ ਵਿਖੇ ਸਲਾਨਾ ਕਨਵੋਕੇਸ਼ਨ ਬਹੁਤ ਹੀ ਧੂਮਧਾਮ ਨਾਲ ਕਰਵਾਈ ਗਈ। ਇਸ ਕਨਵੋਕੇਸ਼ਨ ਵਿਚ ਪਿ੍ਰੰਸੀਪਲ ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਹਰਵਿੰਦਰ ਸਿੰਘ ਸੈਣੀ ਜਾਜਾ ਉੜਮੁੜ ਟਾਂਡਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ ਅਤੇ ਕਾਰਜਕਾਰੀ ਟਰੇਨਿੰਗ ਅਫ਼ਸਰ ਮਨਜੀਤ ਸਿੰਘ ਸੈਣੀ ਪ੍ਰਧਾਨ ਲੋਕਲ ਯੂਨਿਟ ਤਲਵਾੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਸਿੱਖਿਆ ਸ਼ਾਸਤਰੀ ਇੰਜ. ਬਲਵਿੰਦਰ ਸਿੰਘ ਸੈਣੀ ਚੇਅਰਮੈਨ ਦੇਸ਼ ਭਗਤ ਟੈਕਨੀਕਲ ਕਾਲਜ ਭਟੇੜ ਹੁਸ਼ਿਆਰਪੁਰ ਨੇ ਕੀਤੀ। ਸੰਸਥਾ ਦੇ ਚੇਅਰਮੈਨ ਬਲਵਿੰਦਰ ਸਿੰਘ ਸੈਣੀ ਵਲੋਂ ਪਿ੍ਰੰਸੀਪਲ ਹਰਵਿੰਦਰ ਸਿੰਘ ਹੈਪੀ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ ਅਤੇ ਕਾਰਜਕਾਰੀ ਟਰੇਨਿੰਗ ਅਫ਼ਸਰ ਮਨਜੀਤ ਸਿੰਘ ਸੈਣੀ ਦਾ ਆਈ. ਟੀ. ਆਈ. ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਤੇ ਭੋਗ ਪਾਏ ਗਏ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਮੁੱਖ ਮਹਿਮਾਨ ਵਲੋਂ ਸੰਸਥਾ ਦੇ ਪਾਸ ਆਊਟ ਸਿੱਖਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਜਿਨ੍ਹਾਂ ਵਿਚ ਇਲੈਕਟ੍ਰੀਸ਼ੀਅਨ ਟਰੇਡ, ਮੋਟਰ ਮਕੈਨਿਕ, ਆਰ. ਏ. ਸੀ., ਡੀਜ਼ਲ ਮਕੈਨਿਕ, ਫਿਟਰ, ਵੈਲਡਿੰਗ, ਆਟੋ ਮਕੈਨਿੰਗ, ਕੰਪਿਊਟਰ, ਫ਼ੈਸ਼ਨ ਡਿਜ਼ਾਇਨਿੰਗ ਆਦਿ ਕੋਰਸਾਂ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸੰਸਥਾ ਦੇ ਚੇਅਰਮੈਨ ਇੰਜ. ਬਲਵਿੰਦਰ ਸਿੰਘ ਸੈਣੀ ਵਲੋਂ ਮੁੱਖ ਮਹਿਮਾਨ ਪਿ੍ਰੰ. ਹੈਪੀ, ਵਿਸ਼ੇਸ਼ ਮਹਿਮਾਨ ਟੀ. ਉ. ਨਿਰਮਲ ਬੱਧਣ, ਟੀ. ਓ. ਮਨਜੀਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦੁਸਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਚੇਅਰਮੈਨ ਬਲਵਿੰਦਰ ਸਿੰਘ, ਐਮ. ਡੀ. ਜਸਪ੍ਰੀਤ ਸਿੰਘ ਵਲੋਂ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਪਟਨ ਸੁਰੇਸ਼ ਕੁਮਾਰ, ਇੰਸਟਰਕਟਰ ਨਿਖਿਲ ਮਹਿਤਾ ਆਦਿ ਤੋਂ ਇਲਾਵਾ ਆਈ. ਟੀ. ਆਈ. ਦਾ ਸਮੂਹ ਸਟਾਫ਼ ਅਤੇ ਪਾਸ ਆਊਟ ਸਿੱਖਿਆਰਥੀ ਹਾਜ਼ਰ ਸਨ।