ਅੱਜ ਬਿਜਲੀ ਬੰਦ ਰਹੇਗੀ
ਤਲਵਾੜਾ, 30 ਅਕਤੂਬਰ (ਮਹਿਤਾ)-ਸਹਾਇਕ ਕਾਰਜਕਾਰੀ ਇੰਜ. ਪੀ.
ਤਲਵਾੜਾ, 30 ਅਕਤੂਬਰ (ਮਹਿਤਾ)-ਸਹਾਇਕ ਕਾਰਜਕਾਰੀ ਇੰਜ. ਪੀ. ਐੱਸ. ਪੀ. ਸੀ. ਐਲ. ਉਪ ਮੰਡਲ ਦਾਤਾਰਪੁਰ ਇੰਜ. ਨਵਦੀਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਤੇ ਦਰੱਖ਼ਤਾਂ ਦੀ ਛੰਗਾਈ ਕਰਨ ਲਈ 66 ਕੇ. ਵੀ. ਸਬ ਸਟੇਸ਼ਨ ਅਮਰੋਹ ਤੋਂ ਚੱਲਦੇ 11 ਕੇ. ਵੀ. ਫੀਡਰ ਸੁਖਚੈਨਪੁਰ ਬੰਦ ਰਹੇਗਾ। ਇਸ ਦੌਰਾਨ ਫੀਡਰ ਅਧੀਨ ਅਧੀਨ ਆਉਂਦੇ ਪਿੰਡਾਂ ਲੱਬਰ, ਪੁਹਾਰੀ, ਬਹਿ ਨੰਗਲ, ਬਹਿ ਖੁਸ਼ਾਲਾ, ਬਹਿ ਚੂਹੜ, ਕੋਠੀ, ਨਰੰਗਪੁਰ, ਚਮੂਹੀ, ਬੇੜਿੰਗ, ਸੁਖਚੈਨ ਪੁਰ, ਬੇੜਿੰਗ, ਤੁੰਗ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।