30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਵਿਖੇ ਦੋ ਰੋਜ਼ਾ ਖੇਡ ਮੇਲਾ ਸ਼ੁਰੂ

ਟਾਂਡਾ ਉੜਮੁੜ, 30 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਿਖੇ ਮਾਤਾ ਸਾਹਿਬ ਕੌਰ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਵਲੋਂ ਦੋ ਰੋਜ਼ਾ ਖੇਡ ਮੇਲੇ ਦਾ ਉਦਘਾਟਨ ਕੀਤਾ। ਸਕੂਲ ਪ੍ਰਿੰਸੀਪਲ ਅੰਜੂ ਬਾਲਾ ਦੀ ਅਗਵਾਈ ਵਿਚ ਸ਼ੁਰੂ ਹੋਏ ਖੇਡ ਉਤਸਵ ਦੀ ਸ਼ੁਰੂਆਤ ਚਾਰ ਹਾਊਸਾਂ ਭਗਤ ਸਿੰਘ ਹਾਊਸ, ਭਾਈ ਘਨਈਆ ਹਾਊਸ, ਰਣਜੀਤ ਸਿੰਘ ਹਾਊਸ ਅਤੇ ਖਾਲਸਾ ਹਾਊਸ ਦੇ ਬੱਚਿਆਂ ਵਲੋਂ ਖੂਬਸੂਰਤ ਮਾਰਚ ਪਾਸਟ ਨਾਲ ਕੀਤੀ ਗਈ।

Ad Position 21
No active advertisement
ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਸਕੂਲ ਤਲਵੰਡੀ ਡੰਡੀਆਂ ਵਿਖੇ ਖੇਡ ਮੇਲੇ ਦੌਰਾਨ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਤੇ ਹੋਰ। ਤਸਵੀਰ : ਗੁਰਾਇਆ 31-10-2026
ਟਾਂਡਾ ਉੜਮੁੜ, 30 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਿਖੇ ਮਾਤਾ ਸਾਹਿਬ ਕੌਰ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਵਲੋਂ ਦੋ ਰੋਜ਼ਾ ਖੇਡ ਮੇਲੇ ਦਾ ਉਦਘਾਟਨ ਕੀਤਾ। ਸਕੂਲ ਪ੍ਰਿੰਸੀਪਲ ਅੰਜੂ ਬਾਲਾ ਦੀ ਅਗਵਾਈ ਵਿਚ ਸ਼ੁਰੂ ਹੋਏ ਖੇਡ ਉਤਸਵ ਦੀ ਸ਼ੁਰੂਆਤ ਚਾਰ ਹਾਊਸਾਂ ਭਗਤ ਸਿੰਘ ਹਾਊਸ, ਭਾਈ ਘਨਈਆ ਹਾਊਸ, ਰਣਜੀਤ ਸਿੰਘ ਹਾਊਸ ਅਤੇ ਖਾਲਸਾ ਹਾਊਸ ਦੇ ਬੱਚਿਆਂ ਵਲੋਂ ਖੂਬਸੂਰਤ ਮਾਰਚ ਪਾਸਟ ਨਾਲ ਕੀਤੀ ਗਈ। ਹੈੱਡ ਬੁਆਏ ਅੰਮ੍ਰਿਤਪਾਲ ਸਿੰਘ ਤੇ ਹੈੱਡ ਗਰਲ ਕੀਰਤਪ੍ਰੀਤ ਕੌਰ ਨੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਅਰੋੜਾ ਤੋਂ ਮਿਸਾਲ ਰੋਸ਼ਨ ਕਰਾਈ ਅਤੇ ਮਸ਼ਾਲ ਨਾਲ ਗਰਾਊਂਡ ਦਾ ਚੱਕਰ ਲਗਾਇਆ। ਇਸ ਮੌਕੇ ਸੁਖਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸਕੂਲ ਨੇ ਪਿਛਲੇ 23 ਸਾਲਾਂ ਤੋਂ ਬੋਰਡ ਦੀਆਂ ਕਲਾਸਾਂ ਵਿਚ 100 ਫ਼ੀਸਦੀ ਨਤੀਜੇ ਦੇ ਕੇ ਪੜ੍ਹਾਈ ਵਿਚ ਅਤੇ ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਉੱਚਾ ਕੀਤਾ ਹੈ। 100 ਮੀਟਰ ਦੌੜ (ਕੁੜੀਆਂ) ਪਹਿਲਾ ਅਗਮਜੋਤ ਕੌਰ (ਭਗਤ ਸਿੰਘ ਹਾਊਸ), ਦੂਜਾ ਜੈਸ਼ਮੀਨ ਵੜੈਚ (ਭਾਈ ਘਨਈਆ ਹਾਊਸ), ਤੀਜਾ ਤਰਨਪ੍ਰੀਤ ਕੌਰ (ਖਾਲਸਾ ਹਾਊਸ) ਟਗ ਆਫ ਵਾਰ (ਕੁੜੀਆਂ) ਪਹਿਲਾ ਭਾਈ ਘਨਈਆ ਹਾਊਸ, ਦੂਜਾ ਰਣਜੀਤ ਹਾਊਸ, ਤੀਜਾ ਖਾਲਸਾ ਹਾਊਸ ਟਗ ਆਫ ਵਾਰ (ਮੁੰਡੇ) ਪਹਿਲਾ ਭਗਤ ਸਿੰਘ ਹਾਊਸ, ਦੂਜਾ ਭਾਈ ਘਨਈਆ ਹਾਊਸ, ਤੀਜੇ ਨੰਬਰ ’ਤੇ ਰਣਜੀਤ ਸਿੰਘ ਹਾਊਸ ਰਹਿ ਕੇ ਖੇਡ ਭਾਵਨਾ ਨੂੰ ਉਤਸ਼ਾਹਿਤ ਕੀਤਾ। ਬੈਡਮਿੰਟਨ ਸੈਮੀਫਾਈਨਲ ਵਿਚ ਕੀਰਤਪ੍ਰੀਤ ਕੌਰ (ਭਾਈ ਘਨਈਆ), ਜੈਸਮੀਨ (ਭਗਤ ਸਿੰਘ ਹਾਊਸ), ਪਰਵੇਜ਼ ਵੜੈਚ (ਭਾਈ ਘਨਈਆ ਹਾਊਸ) ਅਤੇ ਸ਼ੁਭਪ੍ਰੀਤ ਸਿੰਘ (ਖਾਲਸਾ ਹਾਊਸ) ਪਹੁੰਚੇ। ਪਹਿਲੇ ਦਿਨ ਦੇ ਜੇਤੂ ਰਹੇ ਵਿਦਿਆਰਥੀ ਨੂੰ ਸੋਨ, ਚਾਂਦੀ ਤੇ ਕਾਂਸੇ ਦਾ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵਿਚ ਮੈਡਮ ਪਰਮਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਸ਼ਾਲੂ, ਦਮਨਜੀਤ ਕੌਰ, ਰਾਜਵਿੰਦਰ ਕੌਰ, ਜਯੋਤੀ, ਡਿੰਪਲ, ਸੁਖਵਿੰਦਰ ਕੌਰ, ਪਾਇਲ, ਆਰਤੀ, ਪਰਮਿੰਦਰ ਕੌਰ, ਅੰਜਲੀ, ਤਰਨਜੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਗਵਾਈ ’ਚ ਵਿਸ਼ੇਸ਼ ਲੋਕ ਅਦਾਲਤ 21 ਨੂੰ ਅਗਲੀ ਖ਼ਬਰ ਮਾਨਵਤਾ ਦੀ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਦੋ ਸਮਾਜ ਸੇਵੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਅੱਜ
Ad Position 24