ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ 52 ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ 2026- 27 ਦੇ ਅਕਾਦਮਿਕ ਸੈਸ਼ਨ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਅਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ।
ਖ
ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨੇ ਵਾਲੇ ਵੂਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀ। ਤਸਵੀਰ : ਹਮਸ਼ਾਇਨ ਸਟੂਡੀਓ
31-10-2026
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ 52 ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ 2026- 27 ਦੇ ਅਕਾਦਮਿਕ ਸੈਸ਼ਨ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਅਤੇ 70ਵੀਆਂ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਕੁੱਲ 52 ਤਗਮਿਆਂ ’ਚੋਂ 22 ਸੋਨੇ ਦੇ, 17 ਚਾਂਦੀ ਦੇ ਅਤੇ 13 ਤਾਂਬੇ ਦੇ ਤਗਮੇ ਜਿੱਤੇ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸਵਰੀਨ ਕੌਰ ਨੇ ਅੰਡਰ-14 ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਰਾਜ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਇਸ ਦੇ ਨਾਲ ਹੀ ਮੰਤਾਜ ਸਿੰਘ ਸੇਠੀ ਨੇ 100-ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਉਹ ਵੀ ਰਾਜ ਪੱਧਰ ਲਈ ਚੁਣੇ ਗਏ। 70ਵੀਆਂ ਜ਼ਿਲ੍ਹਾ ਪੱਧਰੀ ਸਕੂਲੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਮੰਤਾਜ ਸਿੰਘ ਸੇਠੀ ਨੇ ਅੰਡਰ-14 (10-ਮੀਟਰ ਏਅਰ ਪਿਸਟਲ) ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਵੱਖਰੀ ਪਛਾਣ ਬਣਾਈ ਤੇ ਰਾਜ ਪੱਧਰੀ ਮੁਕਾਬਲੇ ਲਈ ਚੋਣ ਕਰਵਾਈ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਵਿਚ ਆਦੀਆ ਸੈਣੀ ਨੇ ਅੰਡਰ-17 ਵਰਗ ਦੇ 50-ਮੀਟਰ ਬਟਰਫਲਾਈ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ। ਸਮਰਵੀਰ ਸਿੰਘ ਲੋਈ ਨੇ ਅੰਡਰ-14 ਵਰਗ ਵਿਚ 50-ਮੀਟਰ ਬੈਕਸਟਰੋਕ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਰਾਜ-ਪੱਧਰੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ। ਉਸ ਨੇ 100- ਮੀਟਰ ਫ਼੍ਰੀ ਸਟਾਈਲ ਵਿਚ ਵੀ ਚਾਂਦੀ ਦਾ ਤਗਮਾ ਹਾਸਿਲ ਕੀਤਾ। ਮੰਤਾਜ ਸਿੰਘ ਸੇਠੀ ਨੇ ਅੰਡਰ-14 ਵਰਗ ਵਿਚ 200-ਮੀਟਰ ਫ੍ਰੀਸਟਾਈਲ ਵਿਚ ਚਾਂਦੀ ਦਾ ਤਗਮਾ ਤੇ 100-ਮੀਟਰ ਫਰੀਸਟਾਈਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਕਿਰਤ ਸਿੰਘ ਠਾਕੁਰ ਨੇ 50-ਮੀਟਰ ਬਟਰਫਲਾਈ ਵਿਚ ਅਤੇ ਦੂਜਾ 50-ਮੀਟਰ ਫਰੀਸਟਾਈਲ ਵਿਚ ਦੋ ਸੋਨੇ ਦੇ ਤਗਮੇ ਜਿੱਤੇ। ਕਾਰਤਿਕ ਕੁਮਾਰ ਨੇ 50 ਮੀਟਰ ਫ੍ਰੀਸਟਾਈਲ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ, ਜਦਕਿ ਸੰਪ੍ਰੀਤ ਕੌਰ ਨੇ 50 ਮੀਟਰ ਤੇ 100 ਮੀਟਰ ਬ੍ਰੈਸਟਸਟਰੋਕ ਮੁਕਾਬਲਿਆਂ ਵਿਚ ਦੋ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਤੇ ਰਾਜ-ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ। 70ਵੀਆਂ ਰਾਜ-ਪੱਧਰੀ ਸਕੂਲ ਖੇਡਾਂ ਵਿਚ, ਸੰਪ੍ਰੀਤ ਕੌਰ ਨੇ 100-ਮੀਟਰ ਬ੍ਰੈਸਟਸਟਰੋਕ ਵਿਚ ਚਾਂਦੀ ਦਾ ਤਗਮਾ, 50-ਮੀਟਰ ਬ੍ਰੈਸਟਸਟਰੋਕ ਵਿਚ ਸੋਨੇ ਦਾ ਤਗਮਾ ਅਤੇ 200-ਮੀਟਰ ਬ੍ਰੈਸਟਸਟਰੋਕ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮੰਤਾਜ ਸਿੰਘ ਸੇਠੀ ਨੇ ਵੀ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਰਾਜ-ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ-ਪੱਧਰੀ ਮੁਕਾਬਲਿਆਂ ਵਿਚ ਏਕਮ ਸਿੰਘ ਨੇ ਅੰਡਰ-14 ਕੁਸ਼ਤੀ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਰਾਜ-ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ। ਮਨੀਸ਼ ਨੇ ਵਾਲੀਬਾਲ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ। ਗਤਕਾ ਮੁਕਾਬਲਿਆਂ ਵਿਚ ਮਨਜੋਤ ਸਿੰਘ ਨੇ ਅੰਡਰ -17 ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਗੁਰਨਾਜ਼ ਵੜੈਚ ਨੇ ਅੰਡਰ-14 ਗਤਕਾ ਵਰਗ ਵਿਚ ਚਾਂਦੀ ਅਤੇ ਸੋਨੇ ਦੋਵੇਂ ਤਗਮੇ ਜਿੱਤੇ ਅਤੇ ਰਾਜ-ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ। ਉਸ ਨੇ ਇਕ ਹੋਰ ਗਤਕਾ ਮੁਕਾਬਲੇ ਵਿਚ ਵੀ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਅਗਮਜੋਤ ਕੌਰ ਵੜੈਚ ਨੇ (ਅੰਡਰ-17 ਵਰਗ ਵਿਚ) ਵਿਅਕਤੀਗਤ ਤੇ ਟੀਮ ਗਤਕਾ ਮੁਕਾਬਲਿਆਂ, ਦੋਵਾਂ ਵਿਚ ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ, ਉਸ ਨੇ ਰਾਜ-ਪੱਧਰੀ ਗਤਕਾ ਮੁਕਾਬਲੇ ਵਿਚ ਵਿਅਕਤੀਗਤ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਅਤੇ ਟੀਮ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਉਸ ਨੇ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ ਵਿਚ ਵੀ ਸੋਨ ਤਗਮਾ ਹਾਸਿਲ ਕੀਤਾ। ਮਹਿਤਾਬ ਸਿੰਘ ਨੇ ਅੰਡਰ-17 ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ ਤੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ। ਸਾਹਿਬ ਸਿੰਘ ਸੂਰੀ ਨੇ ਅੰਡਰ-17 ਪਾਵਰਲਿਫਟਿੰਗ ਵਰਗ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਗੁਰਮਨ ਸਿੰਘ ਨੇ ਅੰਡਰ-21 ਵਰਗ (101+ ਕਿਲੋਗ੍ਰਾਮ ਭਾਰ ਵਰਗ) ਵਿਚ ਸੋਨੇ ਦਾ ਤਗਮਾ ਅਤੇ ਹੈਮਰ ਥ੍ਰੋਅ ਵਿਚ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਰਾਜ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿਚ ਅੰਡਰ-19 ਵਰਗ (110+ ਕਿਲੋਗ੍ਰਾਮ ਭਾਰ ਵਰਗ) ਵਿਚ ਕਾਂਸੀ ਦਾ ਤਗਮਾ ਵੀ ਹਾਸਿਲ ਕੀਤਾ। ਇਸ ਤੋਂ ਇਲਾਵਾ, ਗੁਰਮਨ ਸਿੰਘ ਨੇ ਜ਼ਿਲ੍ਹਾ ਪੱਧਰੀ ਹੈਮਰ ਥ੍ਰੋਅ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਪੰਖੁੜੀ ਨੇ ਅੰਡਰ-14 ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਉਰਵਸ਼ੀ ਸੰਧੀ ਨੇ ਅੰਡਰ-17 ਵਰਗ ਵਿਚ ਸੋਨ ਤਗਮਾ ਹਾਸਿਲ ਕੀਤਾ। ਬੈਡਮਿੰਟਨ ਵਿਚ ਹਿਰਦੈ ਜੋਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫ਼ਾਈ ਕਰਨ ਦਾ ਮਾਣ ਪ੍ਰਾਪਤ ਕੀਤਾ। ਸਾਨਵੀ ਕਪੂਰ ਨੇ ਅੰਡਰ-21 ਬੈਡਮਿੰਟਨ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਕਰਾਟੇ ਵਿਚ ਸੁਖਨੀਤ ਸਿੰਘ ਗੋਸਲ ਨੇ ਅੰਡਰ-17 ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ। ਹਰਨੂਰ ਕੌਰ ਗੋਸਲ ਨੇ ਅੰਡਰ-21 ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਨਾਲ ਉਸਨੇ ਰਾਜ ਪੱਧਰੀ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕੀਤੀ। 400 ਮੀਟਰ ਐਥਲੈਟਿਕਸ ਮੁਕਾਬਲੇ ’ਚ ਮਨਤੇਜ ਸਿੰਘ ਨੇ ਅੰਡਰ-19 ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ। 70ਵੇਂ ਰਾਜ ਪੱਧਰੀ ਸਕੂਲੀ ਜੂਡੋ ਮੁਕਾਬਲੇ ਵਿਚ, ਸਾਤਵਿਕ ਸ਼ਰਮਾ ਨੇ ਅੰਡਰ-14, 35 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਦਾ ਮਾਣ ਵਧਾਇਆ।