ਬੱਸ ਹੇਠਾਂ ਆਉਣ ਨਾਲ 73 ਸਾਲਾ ਬਜ਼ੁਰਗ ਜ਼ਖ਼ਮੀ
ਮਾਹਿਲਪੁਰ, 30 ਅਕਤੂਬਰ (ਰਜਿੰਦਰ ਸਿੰਘ)-ਅੱਜ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਸਾਹਮਣੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਈਕਲ ਸਵਾਰ 73 ਸਾਲਾ ਬਜ਼ੁਰਗ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ-1 ਦਾ ਵਸਨੀਕ ਅਸ਼ੋਕ ਕੁਮਾਰ ਪੁੱਤਰ ਵੇਦ ਪ੍ਰਕਾਸ਼ ਜੋ ਸਾਈਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਨੰਗਲ ਤੋਂ ਆ ਰਹੀ ਬੱਸ ਪੀ.
ਸ
ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਅਸ਼ੋਕ ਕੁਮਾਰ। ਤਸਵੀਰ : ਗੁਰਨਾਮ ਸਟੂਡੀਓ
31-10-2026
ਮਾਹਿਲਪੁਰ, 30 ਅਕਤੂਬਰ (ਰਜਿੰਦਰ ਸਿੰਘ)-ਅੱਜ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਸਾਹਮਣੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਈਕਲ ਸਵਾਰ 73 ਸਾਲਾ ਬਜ਼ੁਰਗ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ-1 ਦਾ ਵਸਨੀਕ ਅਸ਼ੋਕ ਕੁਮਾਰ ਪੁੱਤਰ ਵੇਦ ਪ੍ਰਕਾਸ਼ ਜੋ ਸਾਈਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਨੰਗਲ ਤੋਂ ਆ ਰਹੀ ਬੱਸ ਪੀ. ਬੀ. 12.ਵਾਈ.1441 ਨਾਲ ਟਕਰਾ ਗਿਆ ਅਤੇ ਬੱਸ ਉਸ ਦੀਆਂ ਲੱਤਾਂ ਦੇ ਉੱਪਰੋਂ ਲੰਘ ਗਈ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕੀਤਾ। ਇਸ ਦੌਰਾਨ ਮੌਕੇ ਥਾਣਾ ਮੁਖੀ ਰਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਬੱਸ ਨੂੰ ਥਾਣੇ ਅੰਦਰ ਬੰਦ ਕਰ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।