ਵਿਧਾਇਕ ਘੁੰਮਣ ਨੂੰ ਟਿਕਟ ਮਿਲਣ ’ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਰਾਮਗੜ੍ਹ ਸੀਕਰੀ, 31 ਅਕਤੂਬਰ (ਕਟੋਚ)-ਵਿਧਾਨ ਸਭਾ ਚੋਣਾਂ ਲਈ ਦਸੂਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਨਾਲ ਹਲਕੇ ਦੇ ਪਾਰਟੀ ਵਰਕਰਾਂ ਤੇ ਲੋਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਵੱਖ-ਵੱਖ ਬਿਆਨਾਂ ’ਚ ਸਰਪੰਚ ਵਕੀਲ ਸਿੰਘ ਬਟਵਾੜਾ, ਡਾ.
ਰਾਮਗੜ੍ਹ ਸੀਕਰੀ, 31 ਅਕਤੂਬਰ (ਕਟੋਚ)-ਵਿਧਾਨ ਸਭਾ ਚੋਣਾਂ ਲਈ ਦਸੂਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਨਾਲ ਹਲਕੇ ਦੇ ਪਾਰਟੀ ਵਰਕਰਾਂ ਤੇ ਲੋਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਵੱਖ-ਵੱਖ ਬਿਆਨਾਂ ’ਚ ਸਰਪੰਚ ਵਕੀਲ ਸਿੰਘ ਬਟਵਾੜਾ, ਡਾ. ਸ਼ਿਵ ਦੱਤ ਭਟੇੜ, ਜੋਗੀ ਮਿਨਹਾਸ ਭੋਲ ਕਲੋਤਾ, ਸਰਪੰਚ ਧਰਮਵੀਰ ਟੋਹਲੂ, ਸੁਮਨ ਰਾਜਪੂਤ ਅਮਰੋਹ, ਮਲਕੀਅਤ ਸਿੰਘ ਫ਼ੌਜੀ, ਦਵਿੰਦਰ ਮਿਨਹਾਸ ਭੋਲ ਕਲੋਤਾ, ਜਯੋਤੀ ਸ਼ਰਮਾ ਤਲਵਾੜਾ, ਰੇਨੂੰ ਸ਼ਰਮਾ ਰਾਮਗੜ੍ਹ ਸੀਕਰੀ ਆਦਿ ਨੇ ਵਿਧਾਇਕ ਘੁੰਮਣ ਨੂੰ ਹਲਕਾ ਦਸੂਹਾ ਦਾ ਇਕ ਹਰਮਨ ਪਿਆਰਾ ਨੇਤਾ ਦੱਸਦਿਆਂ ਕਿਹਾ ਕਿ ਹਲਕੇ ਵਿਚ ਉਨ੍ਹਾਂ ਦੇ ਕੱਦ ਦਾ ਨੇਤਾ ਕਿਸੇ ਵੀ ਪਾਰਟੀ ਵਿਚ ਨਹੀਂ ਹੈ। ਉਨ੍ਹਾਂ ਪਾਰਟੀ ਵਲੋਂ ਉਮੀਦਵਾਰ ਬਣਾਏ ਜਾਣ ਦਾ ਸਵਾਗਤ ਕਰਦਿਆਂ ਪੂਰੀ ਆਸ ਪ੍ਰਗਟਾਈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵੱਡੀ ਲੀਡ ਨਾਲ ਜਿੱਤ ਕੇ ਮੁੜ ਵਿਧਾਇਕ ਬਣਨਗੇ।