ਨਿਰਮਲ ਸਿੰਘ ਭੀਲੋਵਾਲ ਨੂੰ ਸਦਮਾ- ਭਰਾ ਦਾ ਦਿਹਾਂਤ
ਚੱਬੇਵਾਲ, 2 ਨਵੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਪ੍ਰੀਤਮ ਸਿੰਘ ਬੈਂਸ (77) ਦੀ ਅਚਾਨਕ ਤਬੀਅਤ ਵਿਗੜਨ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭੀਲੋਵਾਲ ਵਿਖੇ ਕੀਤਾ ਗਿਆ।
ਪ
ਪ੍ਰੀਤਮ ਸਿੰਘ ਦੀ ਫਾਈਲ ਫ਼ੋਟੋ ।
03-11-2026
ਚੱਬੇਵਾਲ, 2 ਨਵੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਪ੍ਰੀਤਮ ਸਿੰਘ ਬੈਂਸ (77) ਦੀ ਅਚਾਨਕ ਤਬੀਅਤ ਵਿਗੜਨ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭੀਲੋਵਾਲ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਮੁਖ ਅਗਨੀ ਉਨ੍ਹਾਂ ਦੇ ਪੁੱਤਰ ਬਲਵੀਰ ਸਿੰਘ ਨੇ ਦਿੱਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ, ਸੀਨੀਅਰ ਆਗੂ ਸੁਖਦੇਵ ਸਿੰਘ ਬੰਬੇਲੀ, ਸਤਨਾਮ ਸਿੰਘ ਬੰਟੀ, ਮੱਖਣ ਸਿੰਘ ਰਾਜਪੁਰ ਭਾਈਆਂ, ਅਮਨਦੀਪ ਸਿੰਘ ਸੋਨੀ ਨੰਗਲ ਖਿਡਾਰੀਆਂ , ਇਕਬਾਲ ਸਿੰਘ ਖੇੜਾ, ਅਰਮਿੰਦਰ ਸਿੰਘ ਹੁਸੈਨਪੁਰੀ, ਮਨਦੀਪ ਸਿੰਘ ਸੈਦਪੁਰ, ਬੂਟਾ ਸਿੰਘ ਮੁੱਗੋ ਪੱਟੀ, ਬਲਬੀਰ ਸਿੰਘ ਚੱਬੇਵਾਲ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਚੱਬੇਵਾਲ, ਰਣਵੀਰ ਸਿੰਘ ਪੰਮ, ਕਿਰਪਾਲ ਸਿੰਘ ਨੌਰੰਗਾਬਾਦ ਸਮੇਤ ਹੋਰ ਕਈ ਆਗੂਆਂ ਨੇ ਅੰਤਿਮ ਸੰਸਕਾਰ ਮੌਕੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ 10 ਨਵੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੀਲੋਵਾਲ ਵਿਖੇ ਹੋਵੇਗਾ।