03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਮਾਤਮਾ ਦੇ ਆਸ਼ੀਰਵਾਦ ਅਤੇ ਦਸੂਹਾ ਹਲਕੇ ਦੀ ਸੰਗਤ ਦੇ ਪਿਆਰ ਸਦਕਾ ਮਿਲੀ ਸਫਲਤਾ-ਵਿਧਾਇਕ ਕਰਮਬੀਰ ਘੁੰਮਣ

ਤਲਵਾੜਾ, 2 ਨਵੰਬਰ (ਐੱਚ. ਐੱਸ.

Ad Position 21
No active advertisement
ਅਜੀਤ ਡੈਸਕ 03-11-2026
ਤਲਵਾੜਾ, 2 ਨਵੰਬਰ (ਐੱਚ.ਐੱਸ.ਮਿੱਠੂ, ਰਾਜੀਵ ਓਸ਼ੋ)- ਦੂਜੀ ਵਾਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਵਲੋਂ ਉਮੀਦਵਾਰ ਬਣਾਏ ਜਾਣ ’ਤੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਮਾਂ ਕਮਾਕਸ਼ੀ ਦੇਵੀ ਮੰਦਰ ਵਿਖੇ ਨਤਮਸਤਕ ਹੋਏ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਸਫਲਤਾ ਅਤੇ ਮਾਣ-ਸਤਿਕਾਰ ਉਨ੍ਹਾਂ ਨੂੰ ਮਿਲਿਆ ਹੈ, ਉਹ ਪ੍ਰਮਾਤਮਾ ਦੀ ਕਿਰਪਾ ਅਤੇ ਦਸੂਹਾ ਹਲਕੇ ਦੀ ਸੰਗਤ ਦੇ ਪਿਆਰ ਅਤੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਸਮੂਹ ਸੰਗਤ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵਲੋਂ ਦਿੱਤੇ ਗਏ ਪਿਆਰ ਅਤੇ ਭਰੋਸੇ ਨੂੰ ਹਮੇਸ਼ਾ ਕਾਇਮ ਰੱਖਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਮੰਦਰ ਦੇ ਮਹੰਤ ਰਾਜਗਿਰੀ ਜੀ ਵਲੋਂ ਵਿਧਾਇਕ ਘੁੰਮਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਜਰਨੈਲ ਬੰਟੀ, ਸੰਮਤੀ ਮੈਂਬਰ ਗੌਤਮ ਕੁਮਾਰ, ਸਰਪੰਚ ਰਾਹੁਲ ਸ਼ਰਮਾ, ਸਰਪੰਚ ਪਿਆਰਾ ਸਿੰਘ, ਸਰਪੰਚ ਡਾ. ਸੁਭਾਸ਼, ਸਰਪੰਚ ਸੁਰਜੀਵਨ, ਬਲਾਕ ਪ੍ਰਧਾਨ ਰਵਿੰਦਰ ਮਹਿਤਾ, ਸਰਪੰਚ ਬਲਵਿੰਦਰ, ਸੰਜੀਵ ਸੰਜੂ, ਯੂਥ ਪ੍ਰਧਾਨ ਰੋਕੀ ਅਤੇ ਸ਼ਕਤੀ ਬਹਿ ਨੰਗਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਟੀਮ ਦੇ ਖਿਡਾਰੀਆਂ ਨੇ ਨੈਸ਼ਨਲ ਸਕੂਲ ਖੇਡਾਂ ਗਤਕਾ ’ਚ 10 ਸੋਨ, 13 ਚਾਂਦੀ, 10 ਕਾਂਸੇ ਦੇ ਤਗਮੇ ਜਿੱਤੇ ਅਗਲੀ ਖ਼ਬਰ ਨਿਰਮਲ ਸਿੰਘ ਭੀਲੋਵਾਲ ਨੂੰ ਸਦਮਾ- ਭਰਾ ਦਾ ਦਿਹਾਂਤ
Ad Position 24